ਦੇਹਰਾਦੂਨ (ਉਤਰਾਖੰਡ) ਵਿਖੇ ਚੱਲ ਰਹੀਆਂ 38ਵੀਆਂ ਨੈਸ਼ਨਲ ਖੇਡਾਂ-2025 ਸ਼ਾਟਪੁੱਟ ‘ਚ ਪੰਜਾਬ ਦੇ 2 ਖਿਡਾਰੀਆਂ ਨੇ ਮੈਡਲ ਜਿੱਤੇ ਹਨ। ਤੇਜਿੰਦਰ ਪਾਲ ਸਿੰਘ ਤੂਰ ਨੇ ਗੋਲਡ ਤੇ ਪ੍ਰਭਕਿਰਪਾਲ ਸਿੰਘ ਕਾਹਲੋਂ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।
ਇਸੇ ਤਰ੍ਹਾਂ ਪੰਜਾਬ ਦੀਆਂ 4 ਖਿਡਾਰਨਾਂ ਨੇ ਵੀ ਨੈਸ਼ਨਲ ਖੇਡਾਂ-2025 ਵਿਚ ਪੰਜਾਬ ਦਾ ਨਾਂ ਨਾਂਅ ਰੌਸ਼ਨ ਕੀਤਾ ਹੈ। 4X400 ਮੀਟਰ ਮਹਿਲਾ ਰਿਲੇਅ ਦੌੜ ‘ਚ ਸੋਨ ਤਗਮਾ ਜਿੱਤਿਆ ਹੈ। ਰਮਨਦੀਪ ਕੌਰ, ਟਵਿੰਕਲ ਚੌਧਰੀ, ਕਿਰਨਪਾਲ ਕੌਰ ਤੇ ਰਸ਼ਦੀਪ ਕੌਰ ਮੈਡਲ ਜਿੱਤ ਕੇ ਲਿਆਈਆਂ ਹਨ।
ਇਹ ਵੀ ਪੜ੍ਹੋ : ਲੋਨ ਦੇ ਪੈਸੇ ਲੈਣ ਆਉਣ ਵਾਲੇ ਬੈਂਕ ਮੁਲਾਜ਼ਮ ‘ਤੇ ਸ਼ਾਦੀਸ਼ੁਦਾ ਮਹਿਲਾ ਦਾ ਆਇਆ ਦਿਲ, ਭੱਜ ਕੇ ਕਰਵਾਇਆ ਵਿਆਹ
CM ਮਾਨ ਨੇ ਤਮਗੇ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਖੇਡਾਂ ‘ਚ ਪੰਜਾਬ ਦੀ ਸਰਦਾਰੀ ਹਮੇਸ਼ਾ ਕਾਇਮ ਰਹੇ। ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਧੀਆਂ ਨੂੰ ਸ਼ਾਬਾਸ਼, ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ।
ਵੀਡੀਓ ਲਈ ਕਲਿੱਕ ਕਰੋ -:
