Punjab to appoint 23 youth : ਪੰਜਾਬ ਸਰਕਾਰ ਦਾ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ ਮੈਨੇਜਮੈਂਟ ਵਿਚ ਨਵੀਂ ਊਰਜਾ ਤੇ ਉਤਸ਼ਾਹ ਵਧਾਉਣ ਦੇ ਉਦੇਸ਼ ਨਾਲ ਅਸ਼ੋਕਾ ਯੂਨੀਵਰਸਟੀ ਦੀ ਭਾਈਵਾਲੀ ਨਾਲ 23 ਨੌਜਵਾਨ ਜ਼ਿਲ੍ਹਾ ਵਿਕਾਸ ਫੈਲੋ ਨਿਯੁਕਤ ਕਰਨ ਜਾ ਰਿਹਾ ਹੈ, ਜੋਕਿ ਅਗੱਸਤ 2020 ਵਿਚ ਸਰਕਾਰ ਵਿਚ ਸ਼ਾਮਲ ਹੋ ਜਾਣਗੇ । ਇਹ ਪ੍ਰਗਟਾਵਾ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕੀਤਾ ਗਿਆ । ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਪ੍ਰੋਗਰਾਮ ਲਈ ਅਰਜ਼ੀਆਂ ਇਸ ਹਫ਼ਤੇ ਖੁਲ੍ਹੀਆਂ ਹਨ ਅਤੇ ਇਹ ਡੀਜੀਆਰ ਦੀ ਵੈਬਸਾਈਟ, ਅਸ਼ੋਕਾ ਯੂਨੀਵਰਸਟੀ ਦੀ ਵੈਬਸਾਈਟ ਸਮੇਤ ਲਿੰਕਡਇਨ ਆਦਿ ਪਲੇਟਫ਼ਾਰਮਾਂ ‘ਤੇ ਉਪਲਬਧ ਹਨ।
![Punjab to appoint 23 youth](https://www.punjabi.dailypost.in/wp-content/uploads/2020/05/vini-mahajan-1.jpg)
ਉਨ੍ਹਾਂ ਕਿਹਾ ਕਿ ਇਹ ਨਵੀਂ ਪਹਿਲ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਦੀ ਉਪਜ ਹੈ, ਜੋ ਮੰਨਦੇ ਹਨ ਕਿ ਇਸ ਪਹਿਲਕਦਮੀ ਨਾਲ ਪ੍ਰਬੰਧਨ ਵਿਚ ਨਵੀਂ ਪ੍ਰਤਿਭਾ ਅਤੇ ਊਰਜਾ ਦਾ ਸੰਚਾਰ ਹੋਵੇਗਾ। ਪ੍ਰਸ਼ਾਸਨ ਸੁਧਾਰ ਵਿਭਾਗ ਨੇ ਵਿਭਾਗਾਂ ਵਿਚ ਸ਼ਾਸਨ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਪਹਿਲਾਂ ਵੀ ਰਾਜ ਪੱਧਰ ’ਤੇ 10 ਗਵਰਨੈਂਸ ਫੈਲੋ ਰੱਖੇ ਸਨ। ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਇਹ ਫੈਲੋ 22 ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਅਤੇ ਡੀ.ਜੀ.ਆਰ. ਦੀ ਨਿਗਰਾਨੀ ਹੇਠ ਰੱਖੇ ਜਾਣਗੇ। ਇਹ ਇਕ ਸਾਲ ਦਾ ਫੈਲੋਸ਼ਿਪ ਪ੍ਰੋਗਰਾਮ ਹੋਵੇਗਾ ਜਿਸ ਦੌਰਾਨ ਹਰੇਕ ਫੈਲੋ, ਜ਼ਿਲ੍ਹਾ ਪ੍ਰਸ਼ਾਸਨ ਨੂੰ ਮੌਜੂਦਾ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਸਹਾਇਤਾ ਪ੍ਰਦਾਨ ਕਰੇਗਾ।
![Punjab to appoint 23 youth](https://www.punjabi.dailypost.in/wp-content/uploads/2020/05/Punjab-Govt-16.png)
ਇਨ੍ਹਾਂ ਫੈਲੋਜ਼ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਲੌਜਿਸਟਿਕ ਚੁਣੌਤੀਆਂ ਨਾਲ ਨਜਿੱਠਣ ਲਈ ਅਸ਼ੋਕਾ ਯੂਨੀਵਰਸਟੀ ਚੰਡੀਗੜ੍ਹ ਵਿਖੇ ਸਥਾਪਤ ਪ੍ਰੋਗਰਾਮ ਮੈਨੇਜਮੈਂਟ ਯੂਨਿਟ (ਪੀ.ਐਮ.ਯੂ.) ਰਾਹੀਂ ਡੀ.ਜੀ.ਆਰ. ਨੂੰ ਸਹਾਇਤਾ ਪ੍ਰਦਾਨ ਕਰੇਗੀ। ਹਰੇਕ ਫੈਲੋ ਲਈ ਅਸਾਈਨਮੈਂਟ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ, ਡੀਜੀਆਰ ਦੀਆਂ ਤਰਜੀਹਾਂ ਦੇ ਅਧਾਰ ‘ਤੇ ਵੱਖੋ-ਵੱਖ ਹੋ ਸਕਦੀ ਹੈ ਅਤੇ ਪੀਐਮਯੂ ਵਲੋਂ ਟੀਮ ਦੇ ਕੰਮ ਵਿਚ ਪਰਿਪੱਕਤਾ ਲਿਆਉਣ ਲਈ ਥੀਮਜ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।