ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਭਲਕੇ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਜਿਹੜੇ ਮੁੱਦਿਆਂ ‘ਤੇ ਵਿਧਾਨ ਸਭਾ ਇਜਲਾਸ ਵਿਚ ਵਿਚਾਰ-ਚਰਚਾ ਹੋਈ ਉਨ੍ਹਾਂ ਵਿਚੋਂ ਮੁੱਖ ਸਨ- ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਸ਼ੰਭੂ ਬਾਰਡਰ ਦੀ ਸੜਕ ਬੰਦ ਹੋਣ ਨਾਲ ਡੇਰਾਬੱਸੀ ਤੋਂ ਲੰਘਣ ਵਾਲੀ ਖਸਤਾ ਹਾਲ ਸੜਕਾਂ ਦਾ ਮੁੱਦਾ ਵੀ ਸੈਸ਼ਨ ਵਿਚ ਉਠਿਆ। ਹਾਲਾਂਕਿ ਸੈਸ਼ਨ ਵਿਚ ਸਾਫ ਹੋਇਆ ਕਿ ਜਦੋਂ ਨਾਬਾਰਡ ਤੋਂ 1800 ਕਰੋੜ ਦਾ ਕਰਜ਼ ਮਿਲੇਗਾ ਉਸ ਦੇ ਬਾਅਦ ਹੀ ਸੜਕਾਂ ਸੁਧਰਨਗੀਆਂ।
ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਠਾਨਕੋਟ ਸੰਵੇਦਨਸ਼ੀਲ ਏਰੀਆ ਹੈ। ਬਾਰਡਰ ਜ਼ਿਲ੍ਹਾ ਹੈ। ਤਿੰਨ ਸਾਲ ਬਾਹਰ ਤੋਂ ਕਾਫੀ ਗਿਣਤੀ ਵਿਚ ਲੋਕ ਆਏ ਹਨ। ਇਥੇ ਕ੍ਰਾਈਮ ਵੀ ਵਧਿਆ ਹੈ। 10,000 ਬਾਹਰ ਤੋਂ ਆਏ ਹਨ। ਇਸ ‘ਤੇ ਸਰਕਾਰਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਲੋਕ ਕੌਣ ਹਨ। ਲੋਕਲ ਮੰਤਰੀ ਵੀ ਚੈੱਕ ਕਰਵਾਉਣ। ਪੁਲਿਸ ਦੀ ਵੈਰੀਫਿਕੇਸ਼ਨ ਕਰਵਾਈ ਜਾਣੀ ਚਾਹੀਦੀ ਹੈ. ਇਥੇ ਪਹਿਲਾਂ ਵੀ ਅੱਤਵਾਦੀ ਹਮਲਾ ਹੋ ਚੁੱਕਾ ਹੈ।
ਰਾਣਾ ਗੁਰਜੀਤ ਨੇ ਪੰਜਾਬ ਵਿਚ ਨਕਲੀ ਦੁੱਧ ਦੀ ਸਪਲਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਸਿਹਤ ‘ਤੇ ਬੁਰਾ ਅਸਰ ਪੈ ਰਿਹਾ ਹੈ। ਦੂਜਾ ਇਸ ਮਾਮਲੇ ਦੇ ਦੋਸ਼ੀ ਆਰਾਮ ਨਾਲ ਬਚ ਜਾਂਦੇ ਹਨ ਕਿਉਂਕਿ ਇਸ ਬਾਰੇ ਕੋਈ ਸਖਤ ਕਾਨੂੰਨ ਨਹੀਂ ਹੈ, ਛੋਟੀ-ਮੋਟੀ ਸਜ਼ਾ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਸਜ਼ਾ 8 ਤੋਂ 10 ਸਾਲ ਤੱਕ ਦੀ ਹੋਣੀ ਚਾਹੀਦੀ ਹੈ। ਦੂਜਾ ਟੁੱਟੀਆਂ ਸੜਕਾਂ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਇਕ ਪ੍ਰਸਤਾਵ ਨੈਸ਼ਨਲ ਹਾਈਵੇ ਅਥਾਰਟੀ ਨੂੰ ਬਣਾ ਕੇ ਭੇਜਣਾ ਚਾਹੀਦਾ ਹੈ ਤਾਂ ਕਿ ਉਥੋਂ ਪੈਸਾ ਮਿਲ ਸਕੇ।
ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਦੋ ਮੁੱਦੇ ਚੁੱਕਣਾ ਚਾਹੁੰਦੇ ਹਨ। ਇਕ ਤਾਂ ਰਾਵੀ ਬਿਆਸ ਟ੍ਰਿਬਿਊਨਲ ਬਣਿਆ ਹੈ। ਦੂਜਾ ਰਾਸ਼ਟਰੀ ਐਜੂਕੇਸ਼ਨ ਪਾਲਿਸੀ ਨੂੰ 6 ਸੂਬਿਆਂ ਨੇ ਰੱਦ ਕੀਤਾ ਹੈ। ਅਸੀਂ ਵੀ ਇਸ ਨੂੰ ਇਥੇ ਰੱਦ ਕਰੀਏ ਜਿਵੇਂ ਅਸੀਂ ਉਸ ਨੂੰ ਪੜ੍ਹਾਉਣ ਲੱਗ ਪੈਂਦੇ ਹਾਂ,ਉਹ ਉੰਝ ਹੀ ਕਰਨ ਲੱਗ ਪੈਂਦੇ ਹਨ, ਪਾਲਿਸੀ ਸਹੀ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਸੀਐੱਨਜੀ ਪਲਾਟਾਂ ਦਾ ਮੁੱਦ ਚੁੱਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਮੇਟੀ ਬਣਾ ਕੇ ਇਸ ਮਾਮਲੇ ਦਾ ਹੱਲ ਕੀਤਾ ਜਾਵੇ। ਇਸ ਮਾਮਲੇ ਨੂੰ ਵਿਧਾਇਕ ਸੁਖਵਿੰਦਰ ਕੋਟਲੀ ਨੇ ਵੀ ਚੁੱਕਿਆ।
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮੈਂਬਰ ਨੇ ਡੇਰਾਬੱਸੀ ਹਲਕੇ ਦੀ ਟੁੱਟੀ ਲਿੰਕ ਸੜਕਾਂ ਦਾ ਮੁੱਦਾ ਸਦਨ ਵਿਚ ਉਠਿਆ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਸ ਕਾਰਨ ਉਥੋਂ ਦੀਆਂ ਸੜਕਾਂ ਬੰਦ ਹਨ। ਅਜਿਹੇ ਵਿਚ ਉਨ੍ਹਾਂ ਦੇ ਹਲਕੇ ਦੀਆਂ ਲਿੰਕ ਸੜਕਾਂ ‘ਤੇ ਵਾਹਨਾਂ ਦਾ ਦਬਾਅ ਜ਼ਿਆਦਾ ਹੈ। ਇਸ ਵਜ੍ਹਾ ਤੋਂ ਸਾਰੀਆਂ ਸੜਕ ਟੁੱਟ ਗਈਆਂ ਹਨ।
ਹਰਮੀਤ ਸਿੰਘ ਪਠਾਨਮਾਜਰਾ ਨੇ ਸਵਾਲ ਪੁੱਛਿਆ ਕਿ ਕੀ ਸਰਕਾਰੀ ਸਕੂਲਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ। ਇਸ ‘ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਨੂੰ ਬਿਜਲੀ ਫ੍ਰੀ ਨਹੀਂ ਦਿੰਦੇ ਹਾਂ। ਇਸ ‘ਤੇ ਪਠਾਨਮਾਜਰਾ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਲੋੜਵੰਦ ਲੋਕਾਂ ਦੇ ਬੱਚੇ ਪੜ੍ਹਦੇ ਹਨ ਜਦੋਂ ਕਿ ਸਾਡੇ ਬੱਚਿਆਂ ਨੇ ਕੈਨੇਡਾ ਤੇ ਅਮਰੀਕਾ ਚਲੇ ਜਾਣਾ ਹੈ। ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਸਾਡਾ ਭਵਿੱਖ ਹਨ। ਜੇਕਰ 6 ਘੰਟੇ ਬਿਜਲੀ ਫ੍ਰੀ ਦੇ ਦਿਆਂਗੇ ਤਾਂ ਕੋਈ ਫਰਕ ਨਹੀਂ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
