ਹੁਸ਼ਿਆਰਪੁਰ ਦਸੂਹਾ ਦੇ ਵਾਸੀ ਤੇ ਪੰਜਾਬੀ ਦੇ ਪ੍ਰਸਿੱਧ ਕਵੀ ਚੈਨ ਸਿੰਘ ਚੱਕਰਵਰਤੀ ਦੇ ਪੋਤੇ ਨਵਬੀਰ ਸਿੰਘ ਗਾਬੀ (8 ਸਾਲ) ਪੁੱਤਰ ਨਰਿੰਦਰ ਸਿੰਘ ਲਾਡੀ ਦੀ ਜਰਮਨੀ ਦੇ ਗ੍ਰੋਸਨ ਸਟੱਡ ਵਿਚ ਭਾਰੀ ਵਾਹਨ ਦੀ ਚਪੇਟ ਵਿਚ ਆਉਣ ਨਾਲ ਮੌਤ ਹੋਣ ਦੀ ਖਬਰ ਹੈ।
ਜਾਣਕਾਰੀ ਦਿੰਦੇ ਕਵੀ ਚੈਨ ਸਿੰਘ ਚੱਕਰਵਰਤੀ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਨਵਬੀਰ ਸਿੰਘ ਗਯਾਬੀ ਆਪਣੇ ਸਕੂਲੋਂ ਪਰਤਣ ਦੇ ਬਾਅਦ ਖੇਡਣ ਲਈ ਘਰ ਦੇ ਬਾਹਰ ਗਿਆ ਸੀ ਕਿ ਅਚਾਨਕ ਕਿਸੇ ਭਾਰੀ ਵਾਹਨ ਦੀ ਚਪੇਟ ਵਿਚ ਆ ਗਿਆ ਤੇ ਮੌਕੇ ‘ਤੇ ਉਸ ਦ ੀਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਇਹ ਸੂਚਨਾ ਮਿਲੀ ਤਾਂ ਇਹ ਖਬਰ ਸੁਣ ਕੇ ਅਸੀਂ ਹੈਰਨ ਰਹਿ ਗਏ ਤੇ ਸਾਡੇ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਇਹ ਦੁਖਦ ਖਬਰ ਸੁਣ ਕੇ ਸਾਰਾ ਪਰਿਵਾਰ ਬਹੁਤ ਹੀ ਪ੍ਰੇਸ਼ਾਨ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਪੁਲਿਸ ਨੂੰ ਦੇਖ ਨੌਜਵਾਨ ਨੇ ਭਜਾਈ ਗੱਡੀ, ਵਾਇਰਲ ਵੀਡੀਓ ‘ਤੇ ਪੁਲਿਸ ਨੇ ਦਿੱਤਾ ਇਹ ਜਵਾਬ
ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਦਾ ਮੁੰਡਾ ਨਰਿੰਦਰ ਸਿੰਘ ਲਾਡੀ ਆਪਣੇ ਪਰਿਵਾਰ ਨਾਲ ਜਰਮਨੀ ਵਿਚ ਬਹੁਤ ਖੁਸ਼ੀ-ਕੁਸ਼ੀ ਰਹਿ ਰਿਹਾ ਸੀ ਕਿ ਹੁਣ ਇਹ ਦੁਖਦਾ ਹਾਦਸਾ ਵਾਪਰ ਗਿਆ। ਬੱਚੇ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਜਰਮਨ ਵਿਚ ਕੀਤਾ ਜਾਵੇਗਾ ਤੇ ਬਾਕੀ ਅੰਤਿਮ ਰਸਮਾਂ ਭਾਰਤੀ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਪੰਜਾਬ ਵਿਚ ਕੀਤੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -:
