ਪੰਜਾਬੀ ਕੁੜੀ ਨਾਲ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਹੈ। ਮਾਮਲਾ 13 ਸਾਲ ਪੁਰਾਣਾ ਹੈ ਪਰ ਇਸ ਦਾ ਖੁਲਾਸਾ ਹੁਣੇ ਜਿਹੇ ਹੋਇਆ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਰਹਿਣ ਵਾਲੀ ਕੁੜੀ ਨੇ 10 ਲੱਖ ਵਿਚ ਆਸਟ੍ਰੇਲੀਆ ਜਾਣ ਲਈ ਏਜੰਟ ਨਾਲ ਸੌਦਾ ਕੀਤਾ। ਕਿਸਮਤ ਲਿਖਣ ਦਾ ਮੌਕਾ
IGI ਏਅਰਪੋਰਟ ‘ਤੇ ਡੀਸੀ ਊਸ਼ਾ ਰੰਗਨਾਨੀ ਮੁਤਾਬਕ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਹ ਕੁੜੀ ਅੱਜ ਤੋਂ 13 ਸਾਲ ਪਹਿਲਾਂ 15 ਨਵੰਬਰ 2011 ਨੂੰ ਆਸਟ੍ਰੇਲੀਆ ਤੋਂ ਵਾਪਸ ਆਈ ਸੀ। ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਕੁਲਵਿੰਦਰ ਕੌਰ ਨਾਂ ਦੀ ਕੁੜੀ ਦਾ ਵਿਦੇਸ਼ ਜਾਣ ਦਾ ਰਿਕਾਰਡ ਇਮੀਗ੍ਰੇਸ਼ਨ ਸਿਸਟਮ ਵਿਚ ਮੌਜੂਦ ਨਹੀਂ ਹੈ। ਕੁਲਵਿੰਦਰ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ IGI ਏਅਰਪੋਰਟ ਪੁਲਿਸ ਨੂੰ ਪਤਾ ਲੱਗਾ ਕਿ 8 ਜੂਨ 2009 ਨੂੰ IGI ਏਅਰਪੋਰਟ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਈ ਸੀ ਦੁਬਾਰਾ ਇਸ ਪਾਸਪੋਰਟ ਉਤੇ 12 ਜੂਨ 2009 ਦੀ Arrival ਐਂਟਰੀ ਹੈ। ਇਸ ਤੋਂ ਬਾਅਦ ਸਿਸਟਮ ਵਿਚ ਇਸ ਗੱਲ ਦਾ ਕੋਈ ਵੀ ਰਿਕਾਰਡ ਨਹੀਂ ਹੈ ਕਿ ਇਸ ਤੋਂ ਬਾਅਦ ਕੁਲਵਿੰਦਰ ਕੌਰ ਕਦੋਂ ਆਸਟ੍ਰੇਲੀਆ ਵਾਪਸ ਗਈ। 2 ਸਾਲ ਬਾਅਦ ਆਸਟ੍ਰੇਲੀਆ ਫਿਰ ਇਮੀਗ੍ਰੇਸ਼ਨ ਆਫਿਸਰ ਦੇ ਸਾਹਮਣੇ ਐਰਾਇਵਲ ਪੈਸੇਂਜਰ ਵਜੋਂ ਖੜ੍ਹੀ ਸੀ। ਡੀਐੱਸਪੀ ਊਸ਼ਾ ਰਗਨਾਨੀ ਨੇ ਦੱਸਿਆ ਕਿ ਬਿਊਰੋ ਆਫ ਇਮੀਗ੍ਰੇਸ਼ਨ ਦੀ ਸ਼ਿਕਾਇਤ ਉਤੇ fIR ਦਰਜ ਕਰਕੇ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿਛ ਕੀਤੀ।
ਇਹ ਵੀ ਪੜ੍ਹੋ : ਪੰਜਾਬ ਬੰਦ ਦਾ ਅਸਰ : ਸੜਕਾਂ ‘ਤੇ ਪਸਰਿਆ ਸੰਨਾਟਾ, ਆਵਾਜਾਈ ਠੱਪ, ਯਾਤਰੀ ਹੋ ਰਹੇ ਪ੍ਰੇਸ਼ਾਨ, ਦੇਖੋ ਤਸਵੀਰਾਂ
ਪੁੱਛਗਿਛ ਵਿਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਆਸਟ੍ਰੇਲੀਆ ਵਿਚ ਰਹਿੰਦੇ ਹਨ। ਇਸ ਲਈ ਉਹ ਵੀ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ। ਇਸ ਲਈ ਉਸ ਨੇ ਮਨਜੀਤ ਸਿੰਘ ਨਾਂ ਦੇ ਏਜੰਟ ਨਾਲ ਸੰਪਰਕ ਕੀਤਾ। ਉਸ ਨੇ 10 ਲੱਖ ਰੁਪਏ ਲੈ ਕੇ ਆਸਟ੍ਰੇਲੀਆ ਜਾਣ ਦਾ ਕੁਲਵਿੰਦਰ ਨੂੰ ਭਰੋਸਾ ਦਿੱਤਾ। ਯੋਜਨਾ ਮੁਤਾਬਕ ਕੁਲਵਿੰਦਰ 8 ਜੂਨ 2009 ਨੂੰ ਆਸਟ੍ਰੇਲੀਆ ਲਈ ਰਵਾਨਾ ਹੋਈ ਤੇ ਆਸਟ੍ਰੇਲੀਆ ਪਹੁੰਚਦੇ ਹੀ ਮਨਜੀਤ ਸਿੰਘ ਨੇ ਕੁਲਵਿੰਦਰ ਦਾ ਪਾਸਪੋਰਟ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਉਸ ਦੇ ਪਾਸਪੋਰਟ ‘ਤੇ ਕਿਸੇ ਹੋਰ ਕੁੜੀ ਨੂੰ ਭਾਰਤ ਭੇਜ ਦਿੱਤਾ। ਕੁਝ ਸਮੇਂ ਬਾਅਦ ਮਨਜੀਤ ਸਿੰਘ ਨੇ ਕੁਲਵਿੰਦਰ ਕੌਰ ਦਾ ਪਾਸਪੋਰਟ ਵਾਪਸ ਕਰ ਦਿੱਤਾ। ਪਰ 2 ਸਾਲਾਂ ਬਾਅਦ ਜਦੋਂ ਕੁਲਵਿੰਦਰ ਕੌਰ ਭਾਰਤ ਲਈ ਰਵਾਨਾ ਹੋਈ ਤੇ ਜਿਵੇਂ ਹੀ ਉਹ IGI ਏਅਰਪੋਰਟ ‘ਤੇ ਪਹੁੰਚੀ ਤਾਂ ਉਸ ਨੂੰ ਫੜ ਲਿਆ ਗਿਆ ਤੇ ਨਾਲ ਹੀ ਪੁਲਿਸ ਨੇ 13 ਸਾਲ ਪੁਰਾਣੇ ਇਸ ਮਾਮਲੇ ਵਿਚ ਮਾਸਟਰਮਾਈਂਡ ਮਨਜੀਤ ਸਿੰਘ ਨੂੰ 18 ਦਸੰਬਰ 2024 ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: