ਪੰਜਾਬ ਦੇ ਹੋਰਨਾਂ ਲੱਖਾਂ ਨੌਜਵਾਨਾਂ ਦੀ ਤਰ੍ਹਾਂ ਆਪਣੇ ਚੰਗੇ ਭਵਿੱਖ ਲਈ ਆਪਣੀ ਪਤਨੀ ਨਾਲ UK ਗਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਦੋਹਾ ਦੇ ਨੌਜਵਾਨ ਦੀ UK ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ। ਬੇਸ਼ੱਕ UK ਤੋਂ ਆਈਆਂ ਜਾਣਕਾਰੀ ਅਨੁਸਾਰ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਪਰ ਪਰਿਵਾਰਿਕ ਮੈਂਬਰ ਉਸ ਨੂੰ ਖੁਦਕੁਸ਼ੀ ਦੀ ਜਗ੍ਹਾ ਕਤਲ ਦੱਸ ਰਹੇ ਹਨ ਜਿਸ ਦਾ ਜਿੰਮੇਵਾਰ ਉਸਦੀ ਪਤਨੀ ਅਤੇ ਉਸਦਾ ਸਹੁਰਾ ਪਰਿਵਾਰ ਦੱਸਿਆ ਜਾ ਰਿਹਾ ਹੈ, ਛੋਟੇ ਜਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਰੱਖਣ ਵਾਲੇ ਇਸ ਨੌਜਵਾਨ ਨੇ ਆਪਣੀ ਜ਼ਮੀਨ ਵੇਚ ਕੇ ਅਤੇ ਸਿਰ ‘ਤੇ ਕਰਜ਼ਾ ਚੜਾ ਕੇ ਵਿਦੇਸ਼ ਦੀ ਉਡਾਰੀ ਲਗਾਈ ਸੀ, ਪਰਿਵਾਰਿਕ ਮੈਂਬਰ ਜਿੱਥੇ ਹੁਣ ਨੌਜਵਾਨ ਦੀ ਮੌਤ ਦੀ ਜਾਂਚ ਕਰਕੇ ਉਸਦੀ ਪਤਨੀ ਅਤੇ ਉਸਦੇ ਸਹੁਰਾ ਪਰਿਵਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਉੱਥੇ ਹੀ ਉਸਦੀ ਲਾਸ਼ ਲਿਆਉਣ ਲਈ ਵੀ ਸਰਕਾਰਾਂ ਅਤੇ ਰਾਜਨੀਤਿਕ ਆਗੂਆਂ ਨੂੰ ਗੁਹਾਰ ਲਗਾ ਰਿਹਾ ਹੈ।
ਜ਼ਿਲ੍ਹਾ ਬਠਿੰਡਾ ਦਾ ਇਹ ਤਜਿੰਦਰ ਸਿੰਘ ਜੋ ਕਿ ਸਮਾਜ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦਾ ਸੀ ਆਪਣੀ ਪਤਨੀ ਦੀਆਂ ਇੱਛਾ ਪੂਰੀਆਂ ਕਰਨ ਲਈ ਲਗਭਗ ਇੱਕ ਸਾਲ ਪਹਿਲਾਂ UK ਗਿਆ ਸੀ, ਜਦੋਂ ਕਿ ਉਸਦੀ ਪਤਨੀ ਕਰੀਬ ਤਿੰਨ ਚਾਰ ਮਹੀਨੇ ਪਹਿਲਾਂ ਚਲੀ ਗਈ ਸੀ, ਤਜਿੰਦਰ ਸਿੰਘ ਦੇ ਵਿਆਹ ਨੂੰ ਨੌ ਸਾਲ ਦਾ ਸਮਾਂ ਹੋ ਗਿਆ ਸੀ ਪਰ ਉਹਨਾਂ ਦੇ ਕੋਈ ਵੀ ਬੱਚਾ ਨਹੀਂ ਸੀ ਕਿਉਂਕਿ ਉਸਦੀ ਪਤਨੀ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਵਾਰ-ਵਾਰ ਰਿਫਿਊਜਲ ਹੋਣ ਕਾਰਨ ਉਹ ਕੈਨੇਡਾ ਨਹੀਂ ਜਾ ਸਕੇ ਆਖਿਰਕਾਰ ਦੋਵੇਂ ਪਤੀ ਪਤਨੀ ਨੇ UK ਜਾਣ ਦਾ ਫੈਸਲਾ ਲਿਆ, ਮਾਪਿਆਂ ਨੇ ਇਕਲੌਤੇ ਪੁੱਤਰ ਦੀ ਇੱਛਾ ਪੂਰੀ ਕਰਨ ਲਈ ਪੁੱਤ ਅਤੇ ਨੂੰਹ ਨੂੰ ਜ਼ਮੀਨ ਵੇਚ ਕੇ ਯੂਕੇ ਭੇਜ ਦਿੱਤਾ, ਪਰ ਉਥੋਂ ਬੀਤੇ ਦਿਨ ਬੁਰੀ ਖਬਰ ਉਸ ਸਮੇਂ ਸਾਹਮਣੇ ਆਈ ਜਦੋਂ ਤਜਿੰਦਰ ਸਿੰਘ ਦੀ ਮੌਤ ਬਾਰੇ ਪਰਿਵਾਰ ਨੂੰ ਪਤਾ ਲੱਗਿਆ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਕੈਂਸਰ ਦੀ ਪੀੜਤ ਤਜਿੰਦਰ ਦੀ ਮਾਤਾ ਅੱਜ ਉਸ ਦੀ ਲਾਸ਼ ਨੂੰ ਉਡੀਕ ਰਹੀ ਹੈ, ਮ੍ਰਿਤਕ ਤਜਿੰਦਰ ਸਿੰਘ ਦੇ ਮਾਮੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਲੜਕੀ ਨੇ ਉਸ ਨਾਲ ਧੋਖਾ ਹੀ ਨਹੀਂ ਕੀਤਾ ਸਗੋਂ ਉਸ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਬੜਾ ਹੀ ਸਮਾਜ ਸੇਵੀ ਸੀ ਤੇ ਆਤਮ ਹੱਤਿਆ ਕਰਨ ਵਾਲਾ ਨਹੀਂ ਸੀ। ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪੁੱਤ ਨੂੰ ਤੰਗ ਪਰੇਸ਼ਾਨ ਕਰਕੇ ਮਾਰਿਆ ਗਿਆ ਹੈ ਜਿਸਦੀ ਜਿੰਮੇਵਾਰੀ ਉਸਦੀ ਪਤਨੀ ਉਸ ਤੇ ਉਸਦਾ ਸਾਰਾ ਪਰਿਵਾਰ ਹੈ, ਉਹਨਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੀ ਖਬਰ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੀਡੀਓ ਵੀ ਪਾਈ ਹੈ ਜਿਸ ਵਿੱਚ ਉਹ ਆਪਣਾ ਦੁੱਖ ਦਰਦ ਬਿਆਨ ਕਰ ਰਿਹਾ, ਪਰਿਵਾਰਿਕ ਮੈਂਬਰਾਂ ਨੇ ਜਿੱਥੇ ਹੁਣ ਇਨਸਾਫ ਲੈਣ ਲਈ ਦੋਵੇਂ ਸਰਕਾਰਾਂ ਤੋਂ ਗੁਹਾਰ ਲਗਾਈ ਹੈ ਉਥੇ ਹੀ ਮ੍ਰਿਤਕ ਦੀ ਵਾਪਸ ਲਿਆਉਣ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਜਲਦ ਬਦਲੇਗਾ ਮੌਸਮ, ਪਵੇਗਾ ਮੀਂਹ, 16 ਜ਼ਿਲ੍ਹਿਆਂ ‘ਚ ਧੁੰਦ ਤੇ ਸੀਤ ਲਹਿਰ ਦਾ ਅਲਰਟ
ਉਧਰ ਦੂਜੇ ਪਾਸੇ ਪਰਿਵਾਰ ਨੇ ਇਸ ਮਾਮਲੇ ਦੀ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਹ ਹਮੇਸ਼ਾ ਪਰਿਵਾਰ ਦਾ ਫਿਕਰ ਕਰਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਉਹ ਇੱਥੇ ਮਿਹਨਤ ਕਰਕੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਉਤਾਰ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: