Punjabi youth dies in tragic accident : ਇਕ ਪਾਸੇ ਦੁਨੀਆ ਵਿਚ ਕੋਰੋਨਾ ਦੇ ਕਹਿਰ ਮਚਿਆ ਹੋਇਆ ਹੈ ਉਥੇ ਇਸੇ ਦੌਰਾਨ ਆਸਟ੍ਰੇਲੀਆ ਤੋਂ ਇਕ ਬਹੁਤ ਦੁੱਖ ਭਰੀ ਖਬਰ ਆਈ ਹੈ, ਜਿਥੇ ਆਪਣਾ ਭਵਿੱਖ ਬਣਾਉਣ ਲਈ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਦੀ ਪਛਾਣ ਰਮਨਦੀਪ ਉਰਫ ਸਨੀ ਆਹੂਜਾ ਵਜੋਂ ਹੋਈ ਹੈ, ਜੋਕਿ ਉਤਰਾਖੰਡ ਦਾ ਰਹਿਣ ਵਾਲਾ ਸੀ। ਉਹ ਲਗਭਗ ਢਾਈ ਸਾਲ ਪਹਿਲਾਂ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਉਹ ਆਸਟ੍ਰੇਲੀਆ ਆਇਆ ਸੀ। ਇਥੇ ਉਹ ਇਕ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਰਮਨਦੀਪ ਟਰੱਕ ਵਿਚ ਜਾ ਰਿਹਾ ਸੀ ਤਾਂ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਨੇੜੇ ਤਕਰੀਬਨ 200 ਕਿਲੋਮੀਟਰ ਦੂਰ ਟਰੱਕ ਦਾ ਸੰਤੁਲਨ ਵਿਗੜ ਗਿਆ, ਜਿਸ ਦੇ ਨਾਲ ਉਸ ਦਾ ਟਰੱਕ ਪਲਟ ਗਿਆ ਅਤੇ ਉਸ ਦੀ ਇਸ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਆਸਟ੍ਰੇਲੀਆ ਵਿਚ ਰਹਿ ਰਹੇ ਰਮਨਦੀਪ ਦੇ ਦੋਸਤਾਂ ਨੇ ਭਾਰਤੀ ਹਾਈ ਕਮਿਸ਼ਨ ਨੂੰ ਮਦਦ ਲਈ ਮੰਗ ਕੀਤੀ ਹੈ ਕਿ ਉਸ ਦੀ ਬਾਡੀ ਨੂੰ ਭਾਰਤ ਉਸ ਦੇ ਪਰਿਵਾਰ ਤੱਕ ਪਹੁੰਚਾਇਆ ਜਾਵੇ, ਜਿਥੇ ਉਹ ਪੂਰੇ ਰਸਮੋ-ਰਿਵਾਜਾਂ ਨਾਲ ਰਮਨਦੀਪ ਦਾ ਅੰਤਿਮ ਸੰਸਕਾਰ ਕਰ ਸਕਣ ਅਤੇ ਆਪਣੇ ਪਰਿਵਾਰਕ ਮੈਂਬਰ ਨੂੰ ਆਖਰੀ ਵਾਰ ਦੇਖ ਸਕਣ।