ਫਰੀਦਕੋਟ ਦੇ 22 ਸਾਲਾ ਨੌਜਵਾਨ ਨੇ ਕੈਨੇਡਾ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਆਕਾਸ਼ਦੀਪ ਸਾਲ 2023 ਵਿਚ ਸਟੂਡੈਂਟ ਵੀਜ਼ੇ ‘ਤੇ ਬਰੰਪਟਨ ਕੈਨੇਡਾ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਉਥੇ ਪਾਰਟ ਟਾਈਮ ਕੰਮ ਦੀ ਭਾਲ ਕਰ ਰਿਹਾ ਸੀ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨੌਕਰੀ ਨਾ ਮਿਲਣ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗਾ ਸੀ। ਬੀਤੇ ਕੁਝ ਸਮੇਂ ਤੋਂ ਉਹ ਕੈਲਗਰੀ ਵਿਚ ਰਹਿ ਰਿਹਾ ਸੀ ਜਿਥੇ ਉਹ ਕੰਮ ਦੀ ਭਾਲ ਵਿਚ ਲਗਾਤਾਰ ਭਟਕ ਰਿਹਾ ਸੀ। ਇਸੇ ਤਣਾਅ ਵਿਚ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਇਸ ਖਬਰ ਨਾਲ ਸਦਮੇ ਵਿਚ ਹੈ ਤੇ ਆਕਾਸ਼ਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਨੌਰ : ਅਣਪਛਾਤੇ ਵਿਅਕਤੀ ਨੇ ਮਹਿਲਾ ਦਾ ਬੇ.ਰਹਿ/ਮੀ ਨਾਲ ਕੀਤਾ ਕ.ਤ/ਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਘਟਨਾ ਦੇ ਬਾਅਦ ਕੈਨੇਡਾ ਵਿਚ ਰਹਿ ਰਹੇ ਉਸ ਦੇ ਸਾਥੀਆਂ ਨੇਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ ਤੇ ਜਦੋਂ ਉਸ ਨੇ ਫੋਨ ਚੁੱਕਿਆ ਤਾਂ ਇਸ ਮੰਦਭਾਗੀ ਖਬਰ ਬਾਰੇ ਪਰਿਵਾਰ ਨੂੰ ਪਤਾ ਲੱਗਾ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਪੂਰੇ ਪਿੰਡ ਵਿਚ ਮਾਤਮ ਦਾ ਮਾਹਲ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਆਕਾਸ਼ਦੀਪ ਮਿਹਨਤੀ ਤੇ ਹੋਣਹਾਰ ਸੀ ਪਰ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























