ਅੱਜ ਕੱਲ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਰ ਕੋਈ ਸੁਨਹਿਰੀ ਭਵਿੱਖ ਦੀ ਆਸ ਲਏ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਉਥੇ ਜਾ ਕੇ ਪਰਿਵਾਰ ਲਈ ਆਰਥਿਕ ਸਹਾਰਾ ਬਣਨਗੇ ਪਰ ਕਈ ਵਾਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ। ਅਜਿਹਾ ਹੀ ਇਕ ਹਾਦਸਾ ਅੰਮ੍ਰਿਤਸਰ ਦੇ ਪਿੰਡ ਮੁਹਾਵਾ ਨਾਲ ਸਬੰਧਤ ਨੌਜਵਾਨ ਨਾਲ ਵਾਪਰਿਆ ਹੈ ਜੋ ਕਿ ਇਟਲੀ ਵਿਚ ਲਾਪਤਾ ਹੋ ਗਿਆ ਹੈ।
ਲਾਪਤਾ ਹੋਏ ਨੌਜਵਾਨ ਦੀ ਪਛਾਣ ਹਰਮਨਦੀਪ ਸਿੰਘ ਵਜੋਂ ਹੋਈ ਹੈ ਤੇ ਉਹ 6 ਸਾਲ ਪਹਿਲਾਂ ਇਟਲੀ ਗਿਆ ਸੀ। ਹਰਮਨਦੀਪ ਸਿੰਘ ਇਟਲੀ ‘ਚ ਡੇਅਰੀ ‘ਤੇ ਕੰਮ ਕਰਦਾ ਸੀ ਤੇ ਉਹ 22 ਜੁਲਾਈ ਤੋਂ ਲਾਪਤਾ ਹੈ। ਜਾਣਕਾਰੀ ਮੁਤਾਬਕ ਉਹ ਸਾਈਕਲ ‘ਤੇ ਆਪਣੇ ਚਾਚੇ ਨੂੰ ਮਿਲਣ ਗਿਆ ਸੀ ਪਰ ਉਹ ਨਾ ਤਾਂ ਚਾਚੇ ਕੋਲ ਪਹੁੰਚਿਆ ਤੇ ਨਾਲ ਹੀ ਉਸ ਦਾ ਕੁਝ ਥਹੁ-ਪਤਾ ਲੱਗਿਆ। ਪੁੱਤ ਦੇ ਲਾਪਤਾ ਹੋ ਜਾਣ ਨਾਲ ਪਰਿਵਾਰ ਵਾਲਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਪੂਰਾ ਪਰਿਵਾਰ ਸਦਮੇ ਵਿਚ ਹੈ।
ਇਹ ਵੀ ਪੜ੍ਹੋ : ਪੰਜਾਬ ‘ਤੇ ਦਿੱਤੇ ਵਿਵਾਦਿਤ ਬਿਆਨ ‘ਤੇ ਬੋਲੇ ਮੰਤਰੀ ਚੀਮਾ-‘ਕੰਗਨਾ ਨੂੰ ਬੇਤੁਕੀਆਂ ਗੱਲਾਂ ਕਰ ਕੇ ਸੁਰਖੀਆਂ ‘ਚ ਰਹਿਣ ਦੀ ਆਦਤ ਹੈ’
ਹਰਮਨਦੀਪ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਚਾਵਾਂ ਨਾਲ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਤੇ ਉਥੇ ਉਹ ਡੇਅਰੀ ਦਾ ਕੰਮ ਕਰਦਾ ਸੀ ਤੇ ਮਿਹਨਤ ਕਰਕੇ ਰੋਟੀ ਕਮਾ ਰਿਹਾ ਸੀ ਪਰ ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਪਰਿਵਾਰ ਵਾਲਿਆਂ ਨੂੰ ਇੰਨਾ ਵੱਡਾ ਝਟਕਾ ਲੱਗੇਗਾ। ਪੀੜਤ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਕਿ ਇਟਲੀ ਵਿਚ ਹਰਮਨਦੀਪ ਸਿੰਘ ਦੀ ਭਾਲ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦਾ ਪੁੱਤ ਜਲਦ ਤੋਂ ਜਲਦ ਸਹੀ ਸਲਾਮਤ ਘਰ ਵਾਪਸ ਪਰਤ ਜਾਵੇ ਤੇ ਸਾਨੂੰ ਵੀ ਸੁੱਖ ਦਾ ਸਾਹ ਆਵੇ।
ਵੀਡੀਓ ਲਈ ਕਲਿੱਕ ਕਰੋ -:
























