ਅੰਮ੍ਰਿਤਸਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੋਂ ਦੇ ਨੌਜਵਾਨ ਦੀ ਗੁਜਰਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਵਜੋਂ ਹੋਈ ਹੈ ਤੇ ਉਹ ਟਰੱਕ ਡਰਾਈਵਰ ਸੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਟਰੱਕ ਚਲਾ ਰਿਹਾ ਸੀ ਤੇ ਬੀਤੇ ਦਿਨੀਂ ਜਦੋਂ ਗੁਜਰਾਤ ਵਿਚ ਟਰੱਕ ਲੈ ਕੇ ਗਿਆ ਸੀ ਤੇ ਰਸਤੇ ਵਿਚ ਗੱਡੀ ਵਿਚ ਕੋਈ ਖਰਾਬੀ ਆਉਣ ਕਾਰਨ ਉਸ ਨੂੰ ਠੀਕ ਕਰਵਾ ਰਿਹਾ ਸੀ।
ਇਸੇ ਦਰਮਿਆਨ ਟਰੱਕ ਨੂੰ ਠੀਕ ਕਰਨ ਵਾਲਾ ਮਕੈਨਿਕ ਕੁਝ ਸਾਮਾਨ ਲੈਣ ਲਈ ਚਲਾ ਗਿਆ। ਟਰੱਕ ਦੇ ਉਪਰੋਂ ਹਾਈਵੋਲਟੇਜ ਦੀਆਂ ਤਾਰਾਂ ਲੰਘ ਰਹੀਆਂ ਸਨ। ਜਦੋਂ ਜਸਬੀਰ ਸਿੰਘ ਟਰੱਕ ਦੇ ਉਪਰੋਂ ਕੁਝ ਸਾਮਾਨ ਲੈਣ ਗਿਆ ਤਾਂ ਉਸ ਦਾ ਹੱਥ ਹਾਈਵੋਲਟੇਜ ਦੀਆਂ ਤਾਰਾਂ ਨੂੰ ਲੱਗ ਗਿਆ, ਜਿਸ ਕਾਰਨ ਉਸਨੂੰ ਝਟਕਾ ਲੱਗਾ ਤੇ ਉਹ ਇਕਦਮ ਜ਼ਮੀਨ ਉਤੇ ਡਿੱਗ ਗਿਆ। ਸਿਰ ਵਿਚ ਸੱਟ ਵੱਜਣ ਕਾਰਨ ਜਸਬੀਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ! ਕਰੀਬੀ ਮਹਿਮੂਦ ਕੁਰੈਸ਼ੀ ਦੇ 5 ਸਾਲ ਤੱਕ ਚੋਣ ਲੜਨ ‘ਤੇ ਲੱਗੀ ਰੋਕ
ਪਰਿਵਾਰ ਵਾਲਿਆਂ ਨੂੰ ਟਰੱਕ ਮਾਲਕ ਵੱਲੋਂ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਮ੍ਰਿਤਕ ਦਾ ਭਰਾ ਵੀ ਇਟਲੀ ਤੋਂ ਕਿਸੇ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚਿਆ ਹੋਇਆ ਸੀ ਪਰ ਇਹ ਦੁਖਦ ਘਟਨਾ ਵਾਪਰ ਗਿਆ। ਮ੍ਰਿਤਕ ਦੇਹ ਗੁਜਰਾਤ ਤੋਂ ਪੰਜਾਬ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਨਸਾਫ ਕੀਤਾ ਜਾਵੇ ਤੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ –