ਪਿਛਲੇ ਦਿਨੀਂ ਮੰਡੀ ਵਿੱਚ ਤਲਵਾਰਬਾਜ਼ੀ ਕਰਨ ਤੋਂ ਬਾਅਦ ਹੁਣ ਮਨਾਲੀ ਵਿੱਚ ਵੀ ਪੰਜਾਬੀ ਸੈਲਾਨੀਆਂ ਨੇ ਖੂਬ ਹੰਗਾਮਾ ਕੀਤਾ ਅਤੇ ਤਲਵਾਰਬਾਜ਼ੀ ਕੀਤੀ ਹੈ। ਮਨਾਲੀ ਵਿਚ ਪੰਜਾਬ ਦੇ ਸੈਲਾਨੀਆਂ ਨੇ ਓਵਰਟੇਕ ਕਰਨ ਨੂੰ ਲੈ ਕੇ ਹੋਈ ਮਾਮੂਲੀ ਜਿਹੀ ਗੱਲ ਤੋਂ ਬਾਅਦ ਤਲਵਾਰਾਂ ਕੱਢ ਲਈਆਂ ਤੇ ਸਥਾਨਕ ਲੋਕਾਂ ਨਾਲ ਮਾਰਕੁੱਟ ਕੀਤੀ।
ਪੁਲਿਸ ਨੇ 31 ਸਾਲਾ ਹਰੀਸ਼ ਕੁਮਾਰ ਪੁੱਤਰ ਦੇਵੀ ਰਾਮ, ਮਨਾਲੀ ਦੀ ਸ਼ਿਕਾਇਤ ‘ਤੇ 4 ਸੈਲਾਨੀਆਂ ਖਿਲਾਫ ਧਾਰਾ 147, 148, 149, 323, 506 ਆਈਪੀਸੀ ਅਤੇ 25 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮਨਾਲੀ ਦੇ ਵਸਨੀਕ ਹਰੀਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਮਨਾਲੀ ਤੋਂ ਰੰਗਾੜੀ ਜਾ ਰਿਹਾ ਸੀ।
ਰਸਤੇ ਵਿੱਚ, ਕੁਝ ਨੌਜਵਾਨਾਂ ਨੇ ਬੀਬੀਐਮਬੀ ਰੈਸਟ ਹਾਊਸ ਨੇੜੇ ਕਾਰ ਨੰਬਰ ਪੀਬੀ 11 ਸੀਐਫ 0123 ਦੀ ਇੱਕ ਚਿੱਟੇ ਐਕਸਯੂਵੀ ਨੂੰ ਓਵਰਟੇਕ ਕਰਕੇ ਸੜਕ ਦੇ ਵਿੱਚੋ-ਵਿੱਚ ਖੜ੍ਹੀ ਕਰ ਦਿੱਤੀ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ। ਲੋਕਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਗੱਡੀ ਹਟਾਉਣ ਲਈ ਕਿਹਾ ਤਾਂ ਉਹ ਉਲਝ ਪਏ ਅਤੇ 4 ਲੋਕ ਤਲਵਾਰਾਂ ਲੈ ਕੇ ਕਾਰ ਵਿੱਚੋਂ ਬਾਹਰ ਆ ਗਏ ਅਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਲੜਾਈ ਵਿੱਚ ਨੌਜਵਾਨਾਂ ਅਤੇ ਸਥਾਨਕ ਲੋਕਾਂ ਨੂੰ ਸੱਟਾਂ ਲੱਗੀਆਂ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਬੰਦੇ ਦੀ ਕੁੱਤੇ ਵਰਗੀ ਹਰਕਤ- ਔਰਤ ਨੂੰ ਦੰਦਾਂ ਨਾਲ ਵੱਢਿਆ, ਛੁਡਵਾਉਣ ਆਇਆਂ ਵੱਲ ਵੀ ਭੱਜਿਆ, ਮਿੰਟਾਂ ‘ਚ ਖਾਲੀ ਹੋ ਗਈ ਬੱਸ
ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ 21 ਸਾਲਾ ਰਵਿੰਦਰ ਪੁੱਤਰ ਭਗਵਾਨ ਪਿੰਡ ਸਿਆਲ, ਖਡਿਆਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ, 28 ਸਾਲਾ ਦਲਬੀਰ ਸਿੰਘ ਪੁੱਤਰ ਹਦੀਪ ਸਿੰਘ ਪਿੰਡ ਰਤਨ ਗੜ੍ਹ ਸਿੰਧਰਾ, ਖਡਿਆਲ ਜ਼ਿਲ੍ਹਾ ਸੰਗਰੂਰ ਪੰਜਾਬ, 24 ਸਾਲਾ ਅਮਨਦੀਪ ਸਿੰਘ ਪੁੱਤਰ ਨਰਪੇ ਸਿੰਘ ਪਿੰਡ ਧਰਮਗੜ੍ਹ ਛੰਨਾ, ਖਦਿਆਲ ਜ਼ਿਲ੍ਹਾ ਸੰਗਰੂਰ ਅਤੇ 23 ਸਾਲਾ ਜਸਰਾਜ ਪੁੱਤਰ ਸ਼ੇਖਪ੍ਰੀਤ ਸਿੰਘ ਪਿੰਡ ਅਤੇ ਪੀਓ ਖਦਿਆਲ ਜ਼ਿਲ੍ਹਾ ਸੰਗਰੂਰ (ਸਾਰੇ ਪੰਜਾਬ) ਵਜੋਂ ਸ਼ਾਮਲ ਹਨ। ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।