Punjabis returning from abroad will : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪ੍ਰਵਾਸੀ ਮਜਦੂਰਾਂ ਨੂੰ ਆਪਣੇ ਖਰਚੇ ’ਤੇ ਹੋਰ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ, ਉਥੇ ਹੀ ਵਿਦੇਸ਼ਾਂ ਤੋਂ ਵਾਪਿਸ ਪਰਤਣ ਵਾਲੇ ਪੰਜਾਬੀਆਂ ਨੂੰ ਇਥੇ ਪਹੁੰਚਣ ’ਤੇ ਪਹਿਲਾਂ ਇਕਾਂਤਵਾਸ ਵਿਚ ਰਖਿਆ ਜਾਣਾ ਹੈ ਪਰ ਇਨ੍ਹਾਂ ਵਿਦੇਸ਼ੋਂ ਪਰਤੇ ਲੋਕਾਂ ਕੋਲੋਂ ਸਰਕਾਰ ਨੇ ਇਕਾਂਤਵਾਸ ਲਈ ਫੀਸ ਚਾਰਜ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਵਿਦੇਸ਼ਾਂ ਤੋਂ ਪਰਤੇ ਪੰਜਾਬੀਆਂ ਨੂੰ ਏਕਾਂਤਵਾਸ ਕੇਂਦਰ ਵਿਚ ਰਹਿਣ ਲਈ 800 ਰੁਪਏ ਫੀਸ ਚੁਕਾਉਣੀ ਪਵੇਗੀ।
ਇਥੇ ਦੱਸ ਦੇਈਏ ਕਿ ਕਈ ਪੰਜਾਬੀ ਵਿਦੇਸ਼ਾਂ ਤੋਂ ਸੂਬੇ ਵਿਚ ਵਾਪਿਸ਼ ਆ ਗਏ ਹਨ। ਪਿਛਲੇ ਦਿਨੀਂ ਦੁਬਈ ਤੋਂ ਕਾਫੀ ਪੰਜਾਬੀ ਵਾਪਿਸ ਪਰਤੇ ਹਨ ਜੋਕਿ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਗਏ ਸਨ। ਸਰਕਾਰ ਵਲੋਂ ਇਕਾਂਤਵਾਸ ਕੇਂਦਰ ਵਿਚ ਠਹਿਰਣ ਲਈ 800 ਰੁਪਏ ਫੀਸ ਲਗਾ ਦਿੱਤੀ ਗਈ ਹੈ ਤੇ ਹੁਣ ਜਿਹੜੇ ਲੋਕ ਪਹਿਲਾਂ ਹੀ ਕਰਜ਼ਾ ਚੁੱਕ ਕੇ ਵਿਦੇਸ਼ਾਂ ਵਿਚ ਗਏ ਸਨ, ਉਨ੍ਹਾਂ ਨੂੰ ਵੀ ਇਹ ਫੀਸ ਚੁਕਾਉਣੀ ਹੀ ਪਏਗੀ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਦੁਆਬੇ ਦੇ ਕੁਝ ਨੌਜਵਾਨ ਵਿਦੇਸ਼ੋਂ ਵਾਪਿਸ ਪਰਤੇ ਸਨ, ਪਰ ਉਹ 800 ਰੁਪਏ ਦੇਣ ਦੇ ਯੋਗ ਨਹੀਂ ਸਨ, ਉਹ ਗਰੀਬ ਘਰਾਂ ਨਾਲ ਸਬੰਧਿਤ ਹਨ, ਇਸ ਦੇ ਬਾਵਜੂਦ ਇਹਨਾਂ ਨੂੰ ਪੈਸੇ ਜਮਾਂ ਕਰਨ ਲਈ ਕਿਹਾ ਜਾ ਰਿਹਾ ਹੈ।
ਇਸ ਬਾਰੇ ਭਾਜਪਾ ਦੇ ਉਪ ਪ੍ਰਧਾਨ ਤੇ ਐਸ ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਸਰਕਾਰ ਦੋਹਰੇ ਮਾਪ ਦੰਡ ਆਪਣਾ ਰਹੀ ਹੈ। ਸਰਕਾਰ ਨੂੰ ਇਹ ਨੀਤੀ ਛੱਡ ਕੇ ਜੋ ਵਿਦੇਸ਼ ਤੋਂ ਵਾਪਿਸ ਆ ਰਹੇਂ ਉਨ੍ਹਾਂ ਪੰਜਾਬੀਆਂ ਨੂੰ ਮੁਫ਼ਤ ਵਿਚ ਏਕਾਂਤਵਾਸ ਵਿਚ ਰੱਖਣਾ ਚਾਹੀਦਾ ਹੈ, ਜੋਕਿ ਕੁਝ ਹੀ ਸਮਾਂ ਪਹਿਲਾਂ ਵਿਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਲਈ ਗਏ ਸਨ। ਬਾਘਾ ਨੇ ਕਿਹਾ ਕੇ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਗਈ ਹੈ ਕਿ ਫਗਵਾੜਾ ਵਿਚ ਪਿਛਲੇ ਦਿਨੀ 2–3 ਲੜਕੇ ਦੁਬਈ ਤੋਂ ਵਾਪਿਸ਼ ਆਏ ਹੈ ਜੋ ਕੁਝ ਮਹੀਨੇ ਪਹਿਲਾਂ ਹੀ ਗਏ ਸਨ ਤੇ ਗਰੀਬ ਪਰਿਵਾਰ ਤੋਂ ਹੁਣ ਤੇ ਪ੍ਰਸ਼ਾਸ਼ਨ ਉਨ੍ਹਾਂ ਤੋਂ ਏਕਾਂਤਵਾਸ ਵਿਚ ਰੱਖਣ ਲਈ 800 ਰੁਪਏ ਮੰਗੇ ਜਾ ਰਹੇ ਹਨ।