ਪੰਜਾਬ ਦੇ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਸਫਰ ਦੌਰਾਨ ਮਹਿੰਗੇ ਟੋਲ ਪਲਾਜ਼ਾ ਤੋਂ ਹੋ ਕੇ ਲੰਘਦੇ ਹੋ ਤਾਂ ਤੁਹਾਡੇ ਲਈ ਰਾਹਤ ਭਰੀ ਖਬਰ ਹੈ। ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਹੁਣ ਸਿਰਫ 15 ਰੁਪਏ ਵਿਚ ਪਾਰ ਕਰ ਸਕੋਗੇ। 15 ਅਗਸਤ ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ FASTag Annual Pass ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਹੁਣ ਸਿਰਫ 15 ਰੁਪਏ ਵਿਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪਾਰ ਕੀਤਾ ਜਾ ਸਕੇਗਾ।
ਦੱਸ ਦੇਈਏ ਕਿ ਪਜਾਬ ਦਾ ਟੋਲ ਪਲਾਜ਼ਾ ਕਾਰ, ਜੀਪ ਜਾਂ ਫਿਰ ਵੈਨ ਲਈ ਇਕ ਪਾਸੇ ਦਾ ਟੋਲ 230 ਰੁਪਏ ਦਾ ਹੁੰਦਾ ਹੈ ਤੇ 24 ਘੰਟਿਆਂ ਦਾ ਆਉਣ-ਜਾਣ ਦਾ ਟੋਲ 345 ਰੁਪਏ ਹੈ ਜੋ ਕਿ ਇਹ ਐਨੂਅਲ ਪਾਸ ਨਾਲ ਬਹੁਤ ਹੀ ਸਸਤਾ ਹੋ ਜਾਵੇਗਾ। ਸਾਰੇ ਟੋਲ ਪਲਾਜ਼ਾ ਦੇ ਰੇਟਾਂ ਵਿਚ ਕਾਫੀ ਕਮੀ ਆ ਜਾਵੇਗਾ। ਜਿਸ ਟੋਲ ਲਈ ਤੁਹਾਨੂੰ ਪਹਿਲਾਂ 230ਤੋਂ 345 ਰੁਪਏ ਭਰਨੇ ਪੈਂਦੇ ਸਨ ਹੁਣ ਸਿਰਫ 15 ਰੁਪਏ ਵਿਚ ਇਸ ਟੋਲ ਨੂੰ ਕਰਾਸ ਕਰ ਸਕੋਗੇ। ਜਿਹੜੇ ਲੋਕਾਂ ਕੋਲ FASTag Annual Pass ਹੋਵੇਗਾ, ਬਸ ਉਹ ਹੀ ਘੱਟ ਰੇਟਾਂ ‘ਤੇ ਟੋਲ ਪਲਾਜ਼ਾ ਪਾਰ ਕਰ ਸਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਵਿਭਾਗ ਨੇ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ
ਜ਼ਿਕਰਯੋਗ ਹੈ ਕਿ ਇਸ ਨਵੀਂ ਸਕੀਮ ਜ਼ਰੀਏ ਪੂਰਾ ਸਾਲ ਹਾਈਵੇ ‘ਤੇ ਟੋਲ ਪਲਾਜ਼ਾ ਤੋਂ ਹੋ ਕੇ ਲੰਘਦੇ ਸਮੇਂ ਘੱਟ ਪੈਸੇ ਦੇਣੇ ਹੋਣਗੇ। ਇਸ ਤਹਿਤ ਕਾਰ, ਜੀਪ ਤੇ ਵੈਨ ਮਾਲਕ ਸਿਰਫ 3000 ਰੁਪਏ ਸਾਲਾਨਾ ਭੁਗਤਾਨ ਕਰਕੇ 200 ਟੋਲ ਕ੍ਰਾਸਿੰਗ ਦਾ ਫਾਇਦਾ ਲੈ ਸਕੇਗਾ। ਦੂਜੇ ਪਾਸੇ ਜੇਕਰ 200 ਟ੍ਰੋਲ ਕ੍ਰਾਸਿੰਗ ਦੀ ਸੀਮਾ ਪਹਿਲਾਂ ਹੀ ਪੂਰੀ ਹੋ ਜਾਵੇ ਤਾਂ ਇਸ ਪਾਸ ਨੂੰ ਦੁਬਾਰਾ ਰਿਚਾਰਜ ਕਰਨਾਉਣਾ ਜ਼ਰੂਰੀ ਹੋਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪਾਸ ਵੱਖ ਤੋਂ ਨਹੀਂ ਖਰੀਦਣਾ ਪਵੇਗਾ। ਇਹ ਤੁਹਾਨੂੰ ਮੌਜੂਦਾ FASTag ਨਾਲ ਹੀ ਲਿੰਕ ਹੋ ਜਾਵੇਗਾ। ਸਕੀਮ ਦਾ ਫਾਇਦਾ ਸਿਰਫ NHAI ਤੇ ਸੜਕ ਆਵਾਜਾਈ ਮੰਤਰਾਲੇ ਅਧੀਨ ਆਉਣ ਵਾਲੇ ਨੈਸ਼ਨਲ ਹਾਈਵੇ ਤੇ ਐਕਸਪ੍ਰੈਸ ਵੇਅ ‘ਤੇ ਹੀ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
























