ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਆਪਣੀ ਸੀਕ੍ਰੇਟ ਗਰਲਫ੍ਰੈਂਡ ਏਲਿਨਾ ਕਬੇਵਾ (39) ਲਈ ਆਲੀਸ਼ਾਨ ਮਹਿਲ ਬਣਵਾਇਆ ਹੈ। ਇਹ ਮਹਿਲ ਸੋਨੇ ਦਾ ਹੈ ਤੇ ਮਾਸਕੋ ਤੋਂ 250 ਮੀਲ ਦੂਰ ਲੇਕ ਵਲਦਈ ਵਿੱਚ ਜੰਗਲ ‘ਚ ਸਥਿਤ ਹੈ। ਇਥੇ ਪੁਤਿਨ (70) ਦੀਆਂ ਕਈ ਵੱਡੀਆਂ ਕੋਠੀਆਂ ਨੇ।
ਰੂਸ ਦੇ ਇੱਕ ਖੋਜੀ ਨਿਊਜ਼ ਸਾਈਟ ਮੁਤਾਬਕ ਪੁਤਿਨ ਨੇ ਗਰਲਫ੍ਰੈਂਡ ਏਲਿਨਾ ਲਈ 13 ਹਜ਼ਾਰ ਸਕਵੇਅਰ ਫੀਟ ਵਿੱਚ ਕਰੀਬ 990 ਕਰੋੜ ਰੁਪਏ ਤੋਂ ਇਹ ਵਿਲਾ ਤਿਆਰ ਕਰਾਇਆ ਹੈ। ਇਹ ਪੁਤਿਨ ਦੇ ਖਾਸ ਮਹਿਲ ਤੋਂ ਸਿਰਫ 800 ਮੀਟਰ ਦੀ ਦੂਰੀ ‘ਤੇ ਹੈ। ਇਸ ਵਿੱਚ ਵੁਟਨ ਵਰਕ ਕੀਤਾ ਗਿਆ ਹੈ ਤੇ ਰੂਬੀ ਜੜੇ ਝੂਮਰ ਲਟਕੇ ਹਨ। ਇਥੇ ਖੇਡ ਦਾ ਇੱਕ ਮੈਦਾਨ ਵੀ ਹੈ।
ਇੱਕ ਅਖਬਾਰ ਮੁਤਾਬਕ ਕਿ ਏਲਿਨਾ ਪੁਤਿਨ ਦੀ ਗਰਲਫ੍ਰੈਂਡ ਹੈ। ਹਾਲਾਂਕਿ ਪੁਤਿਨ ਨੇ ਕਦੇ ਵੀ ਜਨਤਕ ਤੌਰ ‘ਤੇ ਇਹ ਗੱਲ ਨਹੀਂ ਕੀਤੀ ਹੈ। ਏਲਿਨਾ ਦੀ ਪੁਤਿਨ ਨਾਲ ਨੇੜਤਾ ਅਤੇ ਬੱਚਿਆਂ ਦੀਆਂ ਅਖਬਰਾਂ ਅਕਸਰ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ। ਏਲਿਨਾ ਇੱਕ ਰੂਸੀ ਰਾਜਨੇਤਾ, ਮੀਡੀਆ ਮੈਨੇਜਰ ਤੇ ਇੱਕ ਰਿਟਾਇਰਡ ਰਿਦਮਿਕ ਜਮਨਾਸਟਿਕ ਹੈ। ਉਸ ਨੇ ਆਪਣੇ ਕਰੀਅਰ ਵਿੱਚ 2 ਓਲੰਪਿਕ ਮੈਡਲ, 14 ਵਰਲਡ ਚੈਂਪੀਅਨਸ਼ਿਪ ਤੇ 21 ਯੂਰਪੀਅਨ ਚੈਂਪੀਅਨਿਸ਼ਪ ਮੈਡਲ ਆਪਣੇ ਨਾਂ ਕੀਤੇ।
ਪੁਤਿਨ ਦੇ ਸਬੰਧ ਕਈ ਔਰਤਾਂ ਨਾਲ ਦੱਸੇ ਜਾਂਦੇ ਰਹੇ ਹਨ। ਇਨ੍ਹਾਂ ਵਿੱਚ ਗੋਲਡ ਮੈਡਲ ਜਿਮਨਾਸਟ ਏਲਿਨਾ ਕਾਬੇਬਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਅਫਵਾਹ ਹੈ ਕਿ ਪੁਤਿਨ ਦੀ ਉਸ ਦੀ ਗਰਲਫੈਂਡ ਏਲਿਨਾ ਕਾਬੇਵਾ ਨਾਲ ਤੀਜੀ ਧੀ ਵੀ ਹੈ। ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਰੂਸੀ ਮੀਡੀਆ 18 ਸਾਲ ਦੀ ਏਲਿਜਾਬੇਟਾ ਕ੍ਰਿਵੋਨੋਗਖ ਨੂੰ ਪੁਤਿਨ ਦੀ ਸੀਕ੍ਰੇਟ ਧੀ ਦੱਸਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ਇਟਲੀ ਦੀ PM ਨੇ ਪ੍ਰਧਾਨ ਮੰਤਰੀ ਨੂੰ ਕਿਹਾ ‘ਸਭ ਤੋਂ ਪਿਆਰਾ ਨੇਤਾ’, ਤਾਰੀਫ਼ ਸੁਣ ਕੇ ਹੱਸ ਪਏ PM ਮੋਦੀ