Questions raised by Mamata Banerjee : ਪੱਛਮੀ ਬੰਗਾਲ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣਾਂ ਅੱਠ ਪੜਾਵਾਂ ਵਿੱਚ ਹੋਣੀਆਂ ਹਨ। ਮੁੱਖ ਮਤੰਰੀ ਮਮਤਾ ਬੈਨਰਜੀ ਨੇ ਅੱਠ ਪੜਾਵਾਂ ਦੀਆਂ ਚੋਣਾਂ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਠ ਪੜਾਵਾਂ ਵਿੱਚ ਚੋਣਾਂ ਕਰਾਉਣ ਨਾਲ ਕਿਸ ਨੂੰ ਫਾਇਦਾ ਹੋਵੇਗਾ? ਚੋਣ ਕਮਿਸ਼ਨ ਦੀ ਨੀਅਤ ‘ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਫੈਸਲੇ ਦਾ ਲਾਭ ਕਿਸ ਨੂੰ ਦੇਣਾ ਚਾਹੁੰਦੇ ਹਨ?
ਉਨ੍ਹਾਂ ਕਿਹਾ ਕਿ ਅਸਮ ਵਿੱਚ ਇੱਕ ਪੜਾਅ ਵਿੱਚ ਚੋਣਾਂ ਹੋ ਰਹੀਆਂ ਹਨ। ਫਿਰ ਪੱਛਮੀ ਬੰਗਾਲ ਵਿਚ ਅੱਠ ਪੜਾਵਾਂ ਵਿਚ ਚੋਣਾਂ ਕਿਉਂ ਹੋ ਰਹੀਆਂ ਹਨ? ਕਿਸਦੀ ਮਦਦ ਕਰਨ ਲਈ? ਭਾਜਪਾ ਨੇ ਜੋ ਵੀ ਮੰਗ ਕੀਤੀ ਸੀ, ਉਸ ਨੂੰ ਪੂਰਾ ਕੀਤਾ ਗਿਆ। ਇੱਕ ਜ਼ਿਲ੍ਹੇ ਵਿੱਚ ਇੱਕ ਹੀ ਦਿਨ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਹਨ? ਕੀ ਇਹ ਸਭ ਇਸ ਲਈ ਕੀਤਾ ਗਿਆ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਆਉਣ ਤੋਂ ਪਹਿਲਾਂ ਅਸਾਮ ਅਤੇ ਤਾਮਿਲਨਾਡੂ ਵਿਚ ਆਪਣੀ ਚੋਣ ਮੁਹਿੰਮ ਨੂੰ ਪੂਰਾ ਲੈਣ।
ਮਮਤਾ ਨੇ ਅੱਗੇ ਕਿਹਾ ਕਿ ਜੋ ਵੀ ਹੁੰਦਾ ਹੈ, ਅਸੀਂ ਭਾਜਪਾ ਨੂੰ ਸਫਲ ਨਹੀਂ ਹੋਣ ਦੇਵਾਂਗੇ। ਅਸੀਂ ਉਨ੍ਹਾਂ ਨੂੰ ਖਤਮ ਕਰ ਦੇਵਾਂਗੇ। ਉਹ ਲੋਕਾਂ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੇ ਨਾਮ ‘ਤੇ ਵੰਡ ਰਹੇ ਹਨ। ਫਿਲਹਾਲ ਗੇਮ ਜਾਰੀ ਹੈ, ਅਸੀਂ ਲੋਕ ਖੇਡਾਂਗੇ ਅਤੇ ਜਿੱਤਾਂਗੇ, ਬੀਜੇਪੀ ਪੂਰੇ ਦੇਸ਼ ਨੂੰ ਵੰਡ ਰਹੀ ਹੈ। ਉਹ ਬੰਗਾਲ ਵਿੱ ਵੀ ਕੁਝ ਅਜਿਹਾ ਹੀ ਕਰਨਾ ਚਾਹੁੰਦੇ ਹਨ ਪਰ ਇਸ ਸੂਬੇ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਹੁਣ ਮੁਸਲਮਾਨਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਵੇਗਾ। 1 ਅਪ੍ਰੈਲ ਨੂੰ ਦੂਜਾ ਪੜਾਅ ਵੋਟਿੰਗ, 6 ਅਪ੍ਰੈਲ ਨੂੰ ਤੀਜਾ ਪੜਾਅ ਵੋਟਿੰਗ, 10 ਅਪ੍ਰੈਲ ਨੂੰ ਚੌਥਾ ਪੜਾਅ ਵੋਟਿੰਗ, 17 ਅਪ੍ਰੈਲ ਨੂੰ ਪੰਜਵਾਂ ਪੜਾਅ , 22 ਅਪ੍ਰੈਲ ਨੂੰ ਛੇਵੇਂ ਪੜਾਅ ਦੀ ਵੋਟਿੰਗ, 26 ਅਪ੍ਰੈਲ ਨੂੰ ਸੱਤਵੇਂ ਪੜਾਅ ਦੀ ਵੋਟਿੰਗ ਅਤੇ 29 ਅਪ੍ਰੈਲ ਨੂੰ ਅੱਠਵੇਂ ਪੜਾਅ ਦੀ ਵੋਟਿੰਗ ਹੋਵੇਗੀ।