ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਵਾਦਿਤ ਬਿਆਨ ਦੇਣ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਮੁਕਲ ਵਿਚ ਹਨ।ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ ਚੋਣ ਕਮਿਸ਼ਨ ਪਹੁੰਚ ਕੇ ਸ਼ਿਕਾਇਤ ਦਰਜ ਕਰਾਈ ਹੈ। ਭਾਜਪਾ ਨੇ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ‘ਤੇ ਵੀ ਉਸ ਬਿਆਨ ‘ਤੇ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਗੁਜਰਾਤ ਦੇ ਸੀਐੱਮ ਰਹਿੰਦੇ ਹੋਏ ਪੀਐੱਮ ਮੋਦੀ ਨੇ ਉਨ੍ਹਾਂ ਦੀ ਜਾਤੀ ਨੂੰ ਓਬੀਸੀ ਦੀ ਸੂਚੀ ਵਿਚ ਸ਼ਾਮਲ ਕਰਾਇਆ ਸੀ।
ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਰਾਹੁਲ ਗਾਂਧੀ ਨੂੰ ਕਦੇ ਮਾਫ ਨਹੀਂ ਕਰੇਗੀ, ਇਹ ਬਿਆਨ ਦੇਸ਼ਧ੍ਰੋਹ ਦੀ ਸੀਮਾ ਵਿਚ ਆਉਂਦਾ ਹੈ। ਬੁੱਧੀਹੀਣਤਾ ਦਾ ਇਸ ਤੋਂ ਵੱਡਾ ਕੋਈ ਉਦਾਹਰਣ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਰਾਜੌਰੀ ‘ਚ ਅੱ.ਤਵਾਦੀਆਂ ਨਾਲ ਮੁਕਾਬਲੇ ‘ਚ ਫੌਜ ਦਾ ਕੈਪਟਨ ਸ਼ਹੀਦ, ਤਿੰਨ ਜਵਾਨ ਜ਼ਖਮੀ
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਪੀਐੱਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਗੌਤਮ ਅਡਾਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਬਕਤਰਾ ਇਕੱਲਾ ਨਹੀਂ ਆਉਂਦਾ। ਤਿੰਨ ਲੋਕ ਆਉਂਦੇ ਹਨ। ਸਭ ਤੋਂ ਪਹਿਲਾਂ ਇਕ ਬੰਦਾ ਆਉਂਦਾ ਹੈ ਉਹ ਤੁਹਾਡਾ ਧਿਆਨ ਇਧਰ-ਉਧਰ ਭਟਕਾਉਂਦਾ ਹੈ। ਪਿੱਛੇ ਇਕ ਹੋਰ ਬੰਦਾ ਆਉਂਦਾ ਹੈ ਜੋ ਜੇਬ ਕੱਟ ਦਿੰਦਾ ਹੈ ਤੇ ਤੀਜਾ ਬੰਦਾ ਦੇਖਦਾ ਹੈ ਜਿਸ ਦੀ ਜੇਬ ਕੱਟੀ, ਜੇਕਰ ਉਸ ਨੇ ਕੋਈ ਆਵਾਜ਼ ਕੀਤੀ ਤਾਂ ਉਸ ‘ਤੇ ਹਮਲਾ ਕਰ ਦਿਓ, ਉਸ ਨੂੰ ਡਰਾ ਧਮਕਾ ਦਿਓ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਦਾ ਕੰਮ ਤੁਹਾਡੇ ਧਿਆਨ ਨੂੰ ਇਧਰ-ਉਧਰ ਭਟਕਾਉਣਾ ਹੈ। ਅਡਾਨੀ ਜੇਬ ਕੱਟਦੇ ਹਨ ਤੇ ਅਮਿਤ ਸ਼ਾਹ ਲਾਠੀ ਚਲਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ : –