ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਲੀਡਰਾਂ ਨੂੰ ਘਰੇਲੂ ਮਾਮਲਿਆਂ ਨੂੰ ਜਨਤਾ ਵਿੱਚ ਲਿਜਾਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਹੈਦਰਾਬਾਦ ਵਿੱਚ ਤੇਲੰਗਾਨਾ ਸੂਬਾ ਕਾਂਗਰਸ ਕਮੇਟੀ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪਾਰਟੀ ਦੇ ਕਿਸੇ ਨੇਤਾ ਨੂੰ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ ਤਾਂ ਉਹ ਪਾਰਟੀ ਦੇ ਅੰਦਰੂਨੀ ਸਿਸਟਮ ਵਿੱਚ ਉਸ ਸ਼ਿਕਾਇਤ ਨੂੰ ਦਰਜ ਕਰਵਾਏ।
ਰਾਹੁਲ ਨੇ ਕਿਹਾ ਕਿ ਜੇ ਤੁਹਾਨੂੰ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਇੰਟਰਨਲ ਸਿਸਟਮ ਵਿੱਚ ਆਵਾਜ਼ ਉਠਾਓ, ਪਰ ਜੇ ਕੋਈ ਮੀਡੀਆ ਵਿੱਚ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਇਸ ਨਾਲ ਪਾਰਟੀ ਦੀ ਇਮੇਜ ਖ਼ਰਾਬ ਹੁੰਦੀ ਹੈ ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜ ਰਾਜਾਂ ਨੂੰ ਲੈ ਕੇ ਆਏ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਅੰਦਰ ਘਮਾਸਾਨ ਮਚਿਆ ਹੋਇਆ ਹੈ। ਪਾਰਟੀ ਵਿੱਚ ਸੰਗਠਨ ਦੀ ਅਗਵਾਈ ਨੂੰ ਲੈ ਕੇ ਦੋ ਧੜੇ ਬਣ ਗਏ ਗਨ। ਇੱਕ ਧੜਾ ਪਾਰਟੀ ਲੀਡਰਸ਼ਿਪ ਯਾਨੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਖੜ੍ਹਾ ਹੈ ਤੇ ਦੂਜਾ ਧੜਾ ਚਾਹੁੰਦਾ ਹੈ ਕਿ ਕਾਂਗਰਸ ਨੂੰ ਗਾਂਧੀ ਪਰਿਵਾਰ ਤੋਂ ਛੁਡਾਉਣਾ ਚਾਹੀਦਾ ਹੈ ਤੇ ਪਾਰਟੀ ਲੀਡਰਸ਼ਿਪ ਹੁਣ ਕਿਸੇ ਗੈਰ-ਕਾਂਗਰਸੀ ਦੇ ਹੱਥ ਵਿੱਚ ਜਾਮੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਰਾਹੁਲ ਨੇ ਕਿਹਾ ਕਿ ਕਾਂਗਰਸ ਇੱਕ ਪਰਿਵਾਰ ਹੈ ਤੇ ਪਰਿਵਾਰ ਵਿੱਚ ਵੱਖ-ਵੱਖ ਖਿਆਲਾਤ ਹੁੰਦੇ ਹਨ। ਸਾਡੇ ਇਥੇ ਆਰ.ਐੱਸ.ਐੱਸ. ਵਾਂਗ ਨਹੀਂ ਹੈ ਜਿਥੇ ਇੱਕ ਹੀ ਬੰਦਾ ਸਭ ਕੁਝ ਤੈਅ ਕਰਦਾ ਹੈ। ਅਸੀਂ ਸਾਰਿਆਂ ਦੀ ਆਵਾਜ਼ ਸੁਣਨਾ ਚਾਹੁੰਦੇ ਹਾਂ ਪਰ ਮੀਡੀਆ ਵਿੱਚ ਨਹੀਂ, ਬੰਦ ਕਮਰਿਆਂ ਵਿੱਚ ਜਿਵੇਂ ਪਰਿਵਾਰ ਗੱਲ ਕਰਦਾ ਹੈ ਉਸ ਤਰ੍ਹਾਂ। ਸ਼ਿਕਾਇਤ ਹੈ ਤਾਂ ਸਾਡਾ ਇੰਟਰਨਲ ਸਿਸਟਮ ਹੈ, ਤੁਹਾਨੂੰ ਜੋ ਵੀ ਸ਼ਿਕਾਇਤ ਹੈ ਤੁਸੀਂ ਉਥੇ ਬੋਲੋ, ਪਰ ਕੋਈ ਮੀਡੀਆ ਵਿੱਚ ਜਾ ਕੇ ਬੋਲਦਾ ਹੈ ਤਾਂ ਉਹ ਪਾਰਟੀ ਦੀ ਇਮੇਜ ਨੂੰ ਖਰਾਬ ਕਰਦਾ ਹੈ ਤੇ ਅਸੀਂ ਉਹ ਸਵੀਕਾਰ ਨਹੀਂ ਕਰਨ ਵਾਲੇ।