Rai Bular Bhatti family : ਚੰਡੀਗੜ੍ਹ : ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੀ ਸਿੱਖਿਆ ਦਿੱਤੀ ਹੈ। ਇਸੇ ਸਿੱਖਿਆ ‘ਤੇ ਚੱਲਦੇ ਹੋਏ ਪਹਿਲੇ ਪਾਤਸ਼ਾਹ ਦੇ ਜਨਮ ਅਸਥਾਨ ‘ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲੋੜਵੰਦਾਂ ਦੀ ਮਦਦ ਲਈ ਸਥਾਨਕ ਹਿੰਦੂਆਂ ਅਤੇ ਸਿੱਖਾਂ ਨੂੰ ਮੁਫਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਹ ਮਸ਼ੀਨਾਂ ਨਵੇਂ ਸਾਲ ਮੌਕੇ ਗੁਰੂ ਸਾਹਿਬ ਦੇ ਸਮਕਾਲੀ ਰਾਇ ਬੁਲਾਰ ਭੱਟੀ ਦੇ ਵਾਰਸਾਂ ਨੇ ਵੰਡੀਆਂ। ਇਸ ਬਾਰੇ ਰਾਏ ਬੁਲਾਰ ਜੀ ਦੇ ਪਰਿਵਾਰ ਵੱਲੋਂ ਐਡਵੋਕੇਟ ਰਾਏ ਸਲੀਮ ਅਕਰਮ ਭੱਟੀ ਨੇ ਫੋਨ ‘ਤੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਏ ਬੁਲਾਰ ਦਾ ਪਰਿਵਾਰ ਹਮੇਸ਼ਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀ ਸੇਵਾ ਲਈ ਤੱਤਪਰ ਰਹਿੰਦਾ ਹੈ।
ਇਸ ਦੌਰਾਨ ਉਨ੍ਹਾਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਅਪੀਲ ਕੀਤੀ ਕਿ ਸਰਕਾਰ ਭਾਵੇਂ ਕਿਸੇ ਵੀ ਮੁਲਕ, ਸੂਬੇ ਦੀ ਹੋਵੇ ਉਸ ਨੂੰ ਸੰਵਿਧਾਨ ਦੀ ਲਕਾਂ ਦੀ ਭਲਾਈ ਹੀ ਉਸ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹੋਂਦ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਬਾਬਾ ਨਾਨਕ ਪਾਤਸ਼ਾਹ ਦੇ ਬਚਨ ਹਨ ਕਿ ‘ਉੱਤਮ ਖੇਤੀ ਨਖਿੱਧ ਵਪਾਰ’। ਇਸ ‘ਉੱਤਮ ਖੇਤੀ’ ਸਿਧਾਂਤ ਦੀ ਪਾਲਣਾ ਕਰਨ ਵਾਲੇ ਕਿਸਾਨ ਅੱਜ ਸੜਕਾਂ ‘ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ ਅਤੇ ਆਪਣੇ ਹੱਕਾਂ ਲਈ ਲੜ ਰਹੇ ਹਨ, ਪਹਿਰਾ ਦੇਣ ਵਾਲੇ ਅੱਜ ਸੜਕਾਂ ਤੇ ਠੰਢ ‘ਚ ਠਰਦੇ ਹੋਏ ਸੰਘਰਸ਼ ਕਰਨ ਲਈ ਮਜਬੂਰ ਹਨ, ਜੋਕਿ ਬਹੁਤਕ ਹੀ ਅਫਸੋਸ ਵਾਲੀ ਗੱਲ ਹੈ।