ਸੰਗਰੂਰ ਵਿਚ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਹੋਈਆਂ 22 ਮੌਤਾਂ ਦੇ ਬਾਅਦ ਪੁਲਿਸ ਤੇ ਆਬਕਾਰੀ ਵਿਭਾਗ ਅਲਰਟ ‘ਤੇ ਹੈ। ਅੱਜ ਸਵੇਰੇ ਹੀ ਜਲੰਧਹ ਪੁਲਿਸ ਵੱਲੋਂ ਸਤਲੁਜ ਦਰਿਆ ‘ਤੇ ਤੜਕਸਾਰ ਹੀ ਛਾਪਾ ਮਾਰਿਆ ਗਿਆ ਹੈ। ਮੌਕੋ ਤੋਂ 4.50 ਲੱਖ ਲੀਟਰ ਲਾਹਣ, 8 ਕਿਲੋ ਡੋਡਾ ਚੂਰਾ ਪੋਸਤ ਤੇ ਸ਼ਰਾਬ ਦੀਆਂ ਚਾਲੂ ਭੱਠੀਆਂ ਬਰਾਮਦ ਕੀਤੀਆਂ।
ਹਾਲਾਂਕਿ ਪੁਲਿਸ ਨੂੰ ਦੇਖ ਕੇ ਮੁਲਜ਼ਮ ਦਰਿਆ ਪਾਰ ਕਰਕੇ ਲੁਧਿਆਣਾ ਵੱਲ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਹਨ। ਸ਼ਾਤਰ ਸੀ ਕਿ ਮੁਲਜ਼ਮਾਂ ਨੇ ਸਤਲੁਜ ਦਰਿਆ ਨੇੜੇ ਵੱਡੇ-ਵੱਡੇ ਗੱਡੇ ਬਣਾਏ ਹੋਏ ਸੀ ਤੇ ਲੱਕੜੀ ਦੇ ਸਟੈਂਡ ਲਗਾ ਕੇ ਸ਼ਰਾਬ ਬਣਾ ਰਹੇ ਸੀ।
ਸਵੇਰੇ 6 ਵਜੇ ਜਦੋਂ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਤਾਂ ਉਨ੍ਹਾਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਤੇ ਭੱਠੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮੌਕੇ ‘ਤੇ ਦਰਜਨ ਦੇ ਲਗਭਗ ਲੋਕ ਕੰਮ ਕਰ ਰਹੇ ਸਨ ਜੋ ਕਿ ਟੀਮਾਂ ਨੂੰ ਦੇਖ ਕੇ ਫਰਾਰ ਹੋ ਗਏ। ਪੁਲਿਸ ਨੇ ਉਕਤ ਸਾਮਾਨ ਨੂੰ ਨਸ਼ਟ ਕਰ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਸ਼ਟ ਕੀਤੇ ਗਏ ਨਸ਼ੇ ਮਾਰਕੀਟ ਵਿਚ 2.70 ਕਰੋੜ ਰੁਪਏ ਦੀ ਹੈ।
ਵੀਡੀਓ ਲਈ ਕਲਿੱਕ ਕਰੋ -: