ਮੌਸਮ ਵਿਭਾਗ ਨੇ ਪੰਜਾਬ ਦੇ 10 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿਚ ਮਾਨਸੂਨ ਦੀ ਰਫਤਾਰ ਇਨ੍ਹੀਂ ਦਿਨੀਂ ਹੌਲੀ ਪੈ ਗਈ ਹੈ। ਐਤਵਾਰ ਨੂੰ ਕੁਝ ਜ਼ਿਲ੍ਹਿਆਂ ਵਿਚ ਹਲਕਾ-ਫੁਲਕਾ ਮੀਂਹ ਪਿਆ ਪਰ ਇਸ ਨਾਲ ਮੌਸਮ ਵਿਚ ਜ਼ਿਆਦਾ ਫਰਕ ਨਹੀਂ ਪਿਆ। ਤਾਪਮਾਨ ਵਿਚ ਸਿਰਫ 0.1 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਯਾਨੀ ਗਰਮੀ ਉਂਝ ਹੀ ਪੈ ਰਹੀ ਹੈ।
ਹਾਲਾਂਕਿ ਮੌਸਮ ਵਿਭਾਗ ਨੇ ਅੱਜ ਲਈ ਅਲਰਟ ਜਾਰੀ ਕੀਤਾ ਹੈ। ਬਰਨਾਲਾ, ਸੰਗਰੂਰ, ਪਟਿਆਲਾ, ਐੱਸ.ਏ.ਐੱਸ ਨਗਰ, ਫਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਲੁਧਿਆਣਾ, ਰੂਪਨਗਰ, ਮੋਗਾ ਫਰੀਦਕੋਟ ਤੇ ਫਿਰੋਜ਼ਪੁਰ ਦੇ ਕੁਝ ਹਿੱਸਿਆਂ ਵਿਚ ਦੁਪਹਿਰ 12.30 ਵਜੇ ਤੱਕ ਹਲਕਾ ਮੀਂਹ, ਬਿਜਲੀ ਡਿਗਣ ਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਬੀਤੇ 24 ਘੰਟਿਆਂ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਚ ਸਭ ਤੋਂ ਅਧਿਕ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿਚ 35 ਡਿਗਰੀ, ਪਟਿਆਲਾ ਵਿਚ 36.2 ਡਿਗਰੀ, ਬਠਿੰਡਾ ਵਿਚ 35.4 ਡਿਗਰੀ, ਅੰਮ੍ਰਿਤਸਰ ਵਿਚ 30.8 ਡਿਗਰੀ ਤੇ ਪਠਾਨਕੋਟ ਵਿਚ 30.2 ਡਿਗਰੀ ਤਾਪਮਾਨ ਰਿਹਾ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਅੱਜ, ਬੇਅਦਬੀ ਮਾਮਲੇ ‘ਤੇ ਬਿੱਲ ਦੇ ਖਰੜੇ ਨੂੰ ਮਿਲ ਸਕਦੀ ਹੈ ਮਨਜ਼ੂਰੀ
ਮੀਂਹ ਦੀ ਗੱਲ ਕੀਤੀ ਜਾਵੇ ਤਾਂ ਸੋਮਵਾਰ ਸਵੇਰ ਤੱਕ ਪਟਿਆਲਾ ਵਿਚ 15.4 ਮਿਲੀਮੀਟਰ, ਬਠਿੰਡਾ ਵਿਚ 11, ਫਾਜ਼ਿਲਕਾ ਵਿਚ 14, ਮੋਹਾਲੀ ਵਿਚ 3.5, ਅੰਮ੍ਰਿਤਸਰ ਵਿਚ 2 ,ਮੋਗਾ ਵਿਚ 3 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਕੁਝ ਇਲਾਕਿਆਂ ਵਿਚ ਬੂੰਦਾਬਾਂਦੀ ਜ਼ਰੂਰੀ ਹੋਈ ਪਰ ਗਰਮੀ ਤੋਂ ਕੋਈ ਖਾਸ ਰਾਹਤ ਨਹੀਂ ਮਿਲੀ।
ਅਗਲੇ ਇਕ ਹਫਤੇ ਵਿਚ ਸਿਰਫ 16 ਜੁਲਾਈ ਨੂੰ ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪਰ ਇਹ ਅਲਰਟ ਵੀ ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਤੱਕ ਹੀ ਸੀਮਤ ਹੈ ਜਦੋਂ ਕਿ 16 ਜੁਲਾਈ ਤੇ ਹੋਰ ਦਿਨਾਂ ਵਿਚ ਸੂਬੇ ਵਿਚ ਮੌਸਮ ਸਾਧਾਰਨ ਰਹਿਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:
























