ਭਾਵੇਂ ਅੱਜ ਪੰਜਾਬ ਵਿਚ ਧੁੱਪ ਨਿਕਲੀ ਹੋਈ ਹੈ ਪਰ ਬੀਤੇ ਦਿਨੀਂ ਪਏ ਮੀਂਹ ਕਾਰਨ ਪੰਜਾਬੀਆਂ ਨੂੰ ਠੰਡ ਤੋਂ ਰਾਹਤ ਨਹੀਂ ਮਿਲੀ। ਮੌਸਮ ਵਿਭਾਗ ਨੇ ਪੰਜਾਬ ਵਿਚ ਅਗਲੇ 24 ਘੰਟਿਆਂ ਲਈ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ ਤੇ ਨਾਲ ਹੀ ਠੰਡ ਵੀ ਵਧਣ ਦੀ ਉਮੀਦ ਹੈ।
ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿਚ ਪੰਜਾਬ ਦੇ ਆਸ-ਪਾਸ ਸਰਗਰਮ ਪੱਛਮੀ ਗੜਬੜੀ ਕਾਰਨ ਕਈ ਇਲਾਕਿਆਂ ਵਿਚ ਮੀਂਹ ਪਿਆ। ਹੁਣ ਦੋ ਦਿਨ ਬਾਅਦ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਵਿਭਾਗ ਨੇ ਅੱਜ 11 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮਾਲਰੇਕਟੋਲਾ ਵਿਚ ਸੰਘਣੀ ਧੁੰਦ ਤੇ ਸੀਤਲ ਲਹਿਰ ਦਾ ਅਲਰਟ ਜਾਰੀ ਕੀਤਾ ਹੈ।
ਜਦੋਂ ਕਿ ਰੂਪਨਗਰ, ਐੱਸਏਐੱਸ ਨਗਰ, ਫਤਿਹਗੜ੍ਹ ਸਾਹਿਬ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਨਵਾਂਸ਼ਹਿਰ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਵਿਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਵੀ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਗੁਰਦਾਸਪੁਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਇਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ। ਫਾਜ਼ਿਲਕਾ ਵਿਚ ਅਧਿਕਤਮ ਤਾਪਮਾਨ 19.6 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਅਧਿਕਤਮ ਤਾਪਮਾਨ 18.4 ਡਿਗਰੀ ਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਐਤਵਾਰ ਸਵੇਰੇ ਇਥੇ 5.5 ਮਿਮੀ ਮੀਂਹ ਵੀ ਦੇਖਣ ਨੂੰ ਮਿਲਿਆ।
ਐਤਵਾਰ ਸਵੇਰੇ 8.30 ਵਜੇ ਦੇ ਬਾਅਦ ਪਟਿਆਲਾ ਵਿਚ 5 ਮਿਮੀ. ਫਤਿਹਗੜ੍ਹ ਸਾਹਿਬ ਵਿਚ 11 ਮਿਮੀ, ਮੋਹਾਲੀ ‘ਚ 4 ਮਿਮੀ, ਰੋਪੜ ‘ਚ 1 ਮਿਮੀ ਤੇ ਸੰਗੂਰਰ, ਰੂਪਨਗਰ, ਹੁਸ਼ਿਆਰਪੁਰ ਤੇ ਬਰਨਾਲਾ ਵਿਚ 0.5 ਮਿਮੀ ਮੀਂਹ ਦਰਜ ਕੀਤਾ ਗਿਆ। 13 ਤੇ 14 ਜਨਵਰੀ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 14 ਜਨਵਰੀ ਦੀ ਰਾਤ ਤੋਂ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਿਹਾ ਹੈ। ਜਿਸ ਦੇ ਚੱਲਦਿਆਂ 15 ਤੇ 16 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਲੋਹੜੀ ਮੌਕੇ CM ਮਾਨ ਦਾ ਪੰਜਾਬੀਆਂ ਨੂੰ ਤੋਹਫਾ, ਪਟਿਆਲਾ ਸਥਾਪਤ ਹੈਰੀਟੇਜ ਹੋਟਲ ਲੋਕਾਂ ਨੂੰ ਕਰਨਗੇ ਸਮਰਪਿਤ
ਚੰਡੀਗੜ੍ਹ-ਸਵੇਰ ਦੇ ਸਮੇਂ ਧੁੰਦ ਰਹੇਗੀ, ਦੁਪਹਿਰ ਨੂੰ ਆਸਮਾਨ ਸਾਫ ਰਹੇਗਾ, ਤਾਪਮਾਨ 11 ਤੋਂ 18 ਡਿਗਰੀ ਵਿਚ ਰਹਿਣ ਦਾ ਅਨੁਮਾਨ ਹੈ
ਅੰਮ੍ਰਿਤਸਰ-ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 10 ਤੋਂ 13 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ
ਜਲੰਧਰ-ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 10 ਤੋਂ 13 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
ਲੁਧਿਆਣਾ-ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 9 ਤੋਂ 14 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
ਪਟਿਆਲਾ-ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 9 ਤੋਂ 17 ਡਿਗਰੀ ਦੇ ਵਿਚ ਰਹੇਗਾ।
ਮੋਹਾਲੀ-ਸਵੇਰ ਸਮੇਂ ਧੁੰਦ ਰਹੇਗੀ, ਦੁਪਹਿਰ ਸਮੇਂ ਆਸਮਾਨ ਸਾਫ ਰਹੇਗਾ। ਤਾਪਮਾਨ 10 ਤੋਂ 19 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: