rajnikanth amitabh bollywood remake:ਇਹ ਤਾਂ ਸਭ ਜਾਣਦੇ ਹਨ ਕਿ ਹਿੰਦੀ ਸਿਨੇਮਾ ਨੇ ਪਿਛਲੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਤਮਿਲ ਸਿਨੇਮਾ ਦੇ ਸੁਪਰਸਟਾਰ ਥਲਾਈਵਾ ਰਜਨੀਕਾਂਤ ਇਕ ਦੂਸਰੇ ‘ਤੇ ਬਹੁਤ ਵਧੀਆ ਦੋਸਤ ਹਨ। ਇਨ੍ਹਾਂ ਦੋਨਾਂ ਨੇ ਇਕੱਠੇ ਹਿੰਦੀ ਫ਼ਿਲਮ ਅੰਧਾ ਕਾਨੂੰਨ, ਗ੍ਰਿਫਤਾਰ ਅਤੇ ਹਮ ਵਿੱਚ ਕੰਮ ਵੀ ਕੀਤਾ ਪਰ ਦੋਨਾਂ ਦੀ ਦੋਸਤੀ ਦਾ ਅਸਲੀ ਰਾਜ਼ ਅਸੀਂ ਤੁਹਾਨੂੰ ਦੱਸਦੇ ਹਾਂ ਅਤੇ ਉਹ ਹੈ ਕਿ ਰਜਨੀਕਾਂਤ ਨੂੰ ਸਾਊਥ ਦਾ ਮੇਗਾ ਸਟਾਰ ਬਣਾਉਣ ਵਿੱਚ ਵੀ ਅਮਿਤਾਭ ਬੱਚਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਰਜਨੀਕਾਂਤ ਨੇ ਅਮਿਤਾਭ ਬੱਚਨ ਦੀਆਂ ਸਾਰੀਆਂ ਹਿੰਦੀ ਫ਼ਿਲਮਾਂ ਦਾ ਰੀਮੇਕ ਤਾਮਿਲ ਭਾਸ਼ਾ ਵਿੱਚ ਕੀਤਾ ਹੈ ਅਤੇ ਅਜਿਹੀ ਹਰ ਫ਼ਿਲਮ ਵਿੱਚ ਰਜਨੀ ਨੇ ਉਹੀ ਕਿਰਦਾਰ ਨਿਭਾਇਆ ਜੋ ਹਿੰਦੀ ਵਿੱਚ ਅਮਿਤਾਭ ਨੇ ਨਿਭਾਇਆ।
ਅਮਿਤਾਭ ਦੀਆਂ ਫਿਲਮਾਂ ਨੂੰ ਤਾਮਿਲ ਵਿੱਚ ਬਣਾਉਣ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਰਜਨੀਕਾਂਤ ਨੇ ਸਭ ਤੋਂ ਪਹਿਲਾਂ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ ਅਮਰ ਅਕਬਰ ਐਂਥਨੀ ਦਾ ਉਨ੍ਹਾਂ ਦੇ ਰਿਲੀਜ਼ ਹੋਣ ਤੋਂ ਅਗਲੇ ਸਾਲ ਤਮਿਲ ਵਿੱਚ ਰੀਮੇਕ ਬਣਾਇਆ। ਸ਼ੰਕਰ ਸਲੀਮ ਸਾਈਮਨ ਦੇ ਨਾਮ ਤੋਂ ਬਣੀ ਇਸ ਫ਼ਿਲਮ ਵਿੱਚ ਵਿਜੈ ਕੁਮਾਰ ਨੇ ਸ਼ੰਕਰ ਦਾ, ਜੈ ਗਣੇਸ਼ ਨੇ ਸਲੀਮ ਦਾ ਅਤੇ ਰਜਨੀਕਾਂਤ ਨੇ ਸਾਈਮਨ ਦਾ ਕਿਰਦਾਰ ਨਿਭਾਇਆ।ਤਾਮਿਲ ਬਾਕਸ ਆਫਿਸ ‘ਤੇ ਇਹ ਫਿਲਮ ਸੁਪਰਹਿਟ ਰਹੀ।
ਸਲੀਮ ਜਾਵੇਦ ਦੀ ਲਿਖੀ ਫਿਲਮ ਡਾਨ ਦਾ ਤਾਮਿਲ ਰੀਮੇਕ ਬਿੱਲਾ ਰਜਨੀਕਾਂਤ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਫ਼ਿਲਮ ਤੋਂ ਬਾਅਦ ਤਾਂ ਅਮਿਤਾਭ ਬੱਚਨ ਦਾ ਨਾਮ ਵੀ ਡਾਨ ਹੀ ਪੈ ਗਿਆ ਸੀ। ਰਜਨੀਕਾਂਤ ਦੀ ਇਸ ਫਿਲਮ ਨੇ ਕਈ ਸੀਨ ਤਾਂ ਹਿੰਦੀ ਫ਼ਿਲਮ ਤੋਂ ਲੈ ਕੇ ਸੇਮ ਇਸਤੇਮਾਲ ਕੀਤੇ ਗਏ ਸਨ। ਇਸ ਫ਼ਿਲਮ ਵਿੱਚ ਹੇਲਨ ਨੇ ਉਹੀ ਕਿਰਦਾਰ ਨਿਭਾਇਆ ਜੋ ਉਨ੍ਹਾਂ ਨੇ ਹਿੰਦੀ ਫ਼ਿਲਮ ਵਿੱਚ ਨਿਭਾਇਆ ਹੈ ਪਰ ਉਨ੍ਹਾਂ ਦੇ ਕਿਰਦਾਰ ਦਾ ਇਸ ਫ਼ਿਲਮ ਵਿੱਚ ਨਾਮ ਰੀਨਾ ਸੀ।
ਸਲੀਮ ਜਾਵੇਦ ਦੀ ਜੋੜੀ ਨੇ ਇੱਕ ਹੋਰ ਫ਼ਿਲਮ ਲਿਖੀ ਦੀਵਾਰ। ਇਸ ਫ਼ਿਲਮ ਨੂੰ ਯਸ਼ ਚੋਪੜਾ ਨੇ ਅਮਿਤਾਭ ਬੱਚਨ ਅਤੇ ਸ਼ਸ਼ੀ ਕਪੂਰ ਨੂੰ ਲੈ ਕੇ ਬਣਾਇਆ। ਇਸ ਫਿਲਮ ਨੂੰ ਵੀ ਰਜਨੀਕਾਂਤ ਨੇ ਤਮਿਲ ਭਾਸ਼ਾ ਦਾ ਰੂਪ ਦਿੱਤਾ। ਉਨ੍ਹਾਂ ਨੇ ਅਮਿਤਾਭ ਬੱਚਨ ਦੇ ਕਿਰਦਾਰ ਨੂੰ ਤਾਂ ਆਪ ਹੀ ਨਿਭਾਇਆ, ਉੱਥੇ ਹੀ ਅਮਿਤਾਭ ਬੱਚਨ ਦੇ ਛੋਟੇ ਭਰਾ ਸ਼ਸ਼ੀ ਕਪੂਰ ਦਾ ਕਿਰਦਾਰ ਅਦਾਕਾਰ ਸੁਮਨ ਨੂੰ ਮਿਲਿਆ ਤੇ ਫਿਲਮ ਵੀ ਸੁਪਰਹਿੱਟ ਰਹੀ।
ਯਸ਼ ਚੋਪੜਾ ਦੇ ਨਿਰਦੇਸ਼ਨ ਵਿੱਚ ਬਣੀ ਤ੍ਰਿਸ਼ੂਲ ਬਲਾਕਬਸਟਰ ਫ਼ਿਲਮ ਵਿੱਚ ਅਮਿਤਾਭ ਬੱਚਨ ਨੇ ਇੱਕ ਅਜਿਹੇ ਬੇਟੇ ਦਾ ਕਿਰਦਾਰ ਨਿਭਾਇਆ ਹੈ ਜੋ ਇੱਕ ਬਹੁਤ ਵੱਡੇ ਬਿਜ਼ਨੈੱਸਮੈਨ ਤੋਂ ਆਪਣੀ ਮਾਂ ਨੂੰ ਧੋਖਾ ਦੇਣ ਦਾ ਬਦਲਾ ਲੈਂਦਾ ਹੈ। ਅਮਿਤਾਭ ਬੱਚਨ, ਸੰਜੀਵ ਕਪੂਰ, ਸ਼ਸ਼ੀ ਕਪੂਰ, ਹੇਮਾ ਮਾਲਿਨੀ, ਰਾਖੀ ਗੁਲਜ਼ਾਰ ਵਰਗੇ ਸਿਤਾਰਿਆਂ ਨਾਲ ਸਜੀ ਇਹ ਫ਼ਿਲਮ ਬਹੁਤ ਵੱਡੀ ਹਿੱਟ ਹੋਈ। ਇਸ ਦੀ ਕਹਾਣੀ ਨੂੰ ਲੈ ਕੇ ਰਜਨੀਕਾਂਤ ਨੇ ਵੀ ਇੱਕ ਤਾਮਿਲ ਫਿਲਮ ਬਣਾਈ ਅਤੇ ਉਸ ਵਿੱਚ ਅਮਿਤਾਭ ਬੱਚਨ ਦਾ ਨਿਭਾਇਆ ਕਿਰਦਾਰ ਆਪ ਅਦਾ ਕੀਤਾ। ਤਮਿਲ ਵਿੱਚ ਵੀ ਇਹ ਫਿਲਮ ਨੇ ਕਾਫੀ ਨਾਮ ਕਮਾਇਆ।