ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਦੇ ਬੱਸੀ ਵਿਚ ਐਕਸੀਡੈਂਟ ਹੋ ਗਿਆ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਵੰਦਾ ਹਿਮਾਚਲ ਵਿਚ ਬਾਈਕ ‘ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਹਨ। ਇਸੇ ਦੌਰਾਨ ਇਹ ਹਾਦਸਾ ਹੋਇਆ ਹੈ।
ਬਾਈਕ ਚਲਾਉਂਦੇ ਸਮੇਂ ਉਹ ਸੜਕ ‘ਤੇ ਡਿੱਗ ਗਏ ਜਿਸ ਨਾਲ ਉਨ੍ਹਾਂ ਦੇ ਸਿਰ ਵਿਚ ਗੰਭੀਰ ਸੱਟਾਂ ਆਈਆਂ ਹਨ ਜਿਸ ਦੇਬਾਅਦ ਉਨ੍ਹਾਂ ਦੇ ਬ੍ਰੇਨ ਡੈੱਡ ਹੋਣ ਦੀ ਵੀ ਸੂਚਨਾ ਹੈ। ਇਸ ਦੇ ਬਾਅਦ ਜਦੋਂ ਉਨ੍ਹਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਾਰਟ ਅਟੈਕ ਵੀ ਆਇਆ ਹੈ ਜਿਸ ਕਰਕੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ‘ਔਖੇ ਸਮੇਂ ਅਸੀਂ ਖੁਦ ਇੱਕ-ਦੂਜੇ ਦੀ ਬਾਂਹ ਫੜੀ, ਮੈਨੂੰ ਪੰਜਾਬੀ ਕੌਮ ‘ਤੇ ਮਾਣ ਹੈ’- ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚੇ ਬੋਲੇ ਸੁਖਬੀਰ ਬਾਦਲ
ਹਾਦਸੇ ਦਾ ਪਤਾ ਲੱਗਦੇ ਹੀ ਸਿੰਗਰ ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਆਰ ਨੇਤ, ਸੁਰਜੀਤ ਖਾਨ ਤੇ ਮਲਕੀਨ ਰੌਨੀ ਵੀ ਫੋਰਟਿਸ ਹਸਪਤਾਲ ਪਹੁੰਚ ਗਏ ਹਨ। ਡਾਕਟਰਾਂ ਦੀ ਟੀਮ ਲਗਾਤਾਰ ਜਵੰਧਾ ਦੀ ਹਾਲਤ ‘ਤੇ ਨਜ਼ਰ ਰੱਖੇ ਹੋਏ ਹਨ। ਜਵੰਧਾ ਦੀ ਨਾਜ਼ੁਕ ਹਾਲਤ ਨੂੰ ਲੈ ਕੇ ਹੁਣ ਡਾਕਟਰਾਂ ਦੇ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
ਵੀਡੀਓ ਲਈ ਕਲਿੱਕ ਕਰੋ -:
























