ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਹੁਣੇ ਜਿਹੇ ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਧਰ ਜਾਓ ਪਾਕਿਸਤਾਨ ਨਹੀਂ ਤਾਂ ਭਾਰਤ ਕਦੇ ਕਿਸੇ ਨੂੰ ਪਹਿਲਾਂ ਨਹੀਂ ਛੇੜਦਾ ਪਰ ਜੇਕਰ ਕੋਈ ਭਾਰਤ ਵੱਲ ਅੱਖ ਚੁੱਕ ਕੇ ਦੇਖੇ ਤਾਂ ਉਸ ਨੂੰ ਛੱਡਿਆ ਵੀ ਨਹੀਂ ਜਾਂਦਾ।
ਰਾਘਵ ਚੱਢਾ ਨੇ ਕਿਹਾ ਕਿ ਅਸੀਂ 140 ਕਰੋੜ ਲੋਕ ਚੱਟਾਨ ਵਾਂਗ ਆਪਣੀ ਫੌਜ ਨਾਲ ਖੜ੍ਹੇ ਹਾਂ। ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਸੁਰੱਖਿਆ ਵਿਚ ਕੋਈ ਸਮਝੌਤਾ ਨਹੀਂ ਕਰੇਗਾ। ਅਸੀਂ ਕਿਸੇ ਵੀ ਧਰਮ, ਜਾਤੀ ਜਾਂ ਕਿਸੇ ਵੀ ਸਿਆਸੀ ਦਲ ਨਾਲ ਜੁੜੇ ਹੋਏ ਹਾਂ ਜਾਂ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਹਾਂ ਪਰ ਇਨ੍ਹਾਂ ਸਾਰਿਆਂ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਾਰੇ ਭਾਰਤੀ ਹਾਂ। ਜੇਕਰ ਕੋਈ ਸਾਡੇ ਦੇਸ਼ ਤੇ ਮਾਤ-ਭੂਮੀ ਵੱਲ ਅੱਖ ਚੁੱਕ ਕੇ ਵੀ ਦੇਖੇਗਾ ਤਾਂ ਉਸ ਦਾ ਜਵਾਬ ਅਸੀਂ ਸਾਰੇ ਮਿਲ ਕੇ ਦੇਵਾਂਗੇ। ਸਾਡੀ ਆਰਮੀ, ਨੇਵੀ, ਏਅਰਫੋਰਸ ਪਾਕਿਸਤਾਨ ਨੂੰ ਫਿਰ ਤੋਂ ਯਾਦ ਦਿਵਾ ਰਹੇ ਹਨ ਕਿ ਕਿਵੇਂ 1971 ਵਿਚ ਧੂੜ ਚਟਾਈ ਸੀ ਤੇ ਇੰਝ ਹੀ ਪਾਕਿਸਤਾਨ ਦੇ 90 ਹਜ਼ਾਰ ਸੈਨਿਕਾਂ ਨੂੰ ਹਰਾ ਕੇ ਬੰਗਲਾਦੇਸ਼ ਬਣਾਇਆ ਸੀ ਤੇ ਇਸੇ ਤਰ੍ਹਾਂ ਹੀ 1984 ਵਿਚ ਸਿਆਚਿਨ ਵਿਚ ਜਦੋਂ ਭਾਰਤੀ ਫੌਜੀਆਂ ਨੇ ਪਾਕਿਸਤਾਨੀ ਫੌਜੀਆਂ ਨੂੰ ਦੌੜਾਇਆ ਸੀ।
ਇਹ ਵੀ ਪੜ੍ਹੋ : ਭਾਰਤ ਅਤੇ ਪਾਕਿਸਤਾਨ ਸੀਜ਼ਫਾਇਰ ਲਈ ਹੋਏ ਰਾਜੀ, ਵਿਦੇਸ਼ ਮੰਤਰਾਲੇ ਨੇ ਸਾਂਝੀ ਕੀਤੀ ਜਾਣਕਾਰੀ
ਇਸੇ ਤਰ੍ਹਾਂ 1999 ਵਿਚ ਕਾਰਗਿਲ ਵਿਚ ਸਾਡੀ ਫੌਜ ਨੇ ਪਾਕਿਸਤਾਨ ਦੇ ਸਾਰੇ ਨਾਪਾਕ ਇਰਾਦਿਆਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਸੀ। ਪਰ ਲੱਗਦਾ ਹੈ ਕਿ ਪਾਕਿਸਤਾਨ ਦੀ ਯਾਦਦਾਸ਼ਤ ਕਮਜ਼ੋਰ ਹੈ, ਇਸ ਲਈ ਸਮੇਂ-ਸਮੇਂ ‘ਤੇ ਉਸ ਨੂੰ ਯਾਦ ਕਰਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਜਿਸ ਕਾਇਰਤਾ ਨਾਲ ਪਾਕਿਸਤਾਨੀਆਂ ਨੇ ਬੇਗੁਨਾਹ ਲੋਕਾਂ ਨੂੰ ਨਿਸ਼ਾਨਾ ਬਣਾਇਆ, ਉਹ ਮਨੁੱਖਤਾ ਦੇ ਇਤਿਹਾਸ ਵਿਚ ਇਕ ਕਲੰਕ ਵਾਂਗ ਹੈ। ਅਸੀਂ ਵੀ ਆਪਣੀਆਂ ਭੈਣਾਂ ਦੇ ਸਿੰਦੂਰ ਦਾ ਬਦਲਾ ‘ਆਪ੍ਰੇਸ਼ਨ ਸਿੰਦੂਰ’ ਤਹਿਤ ਲੈ ਲਿਆ। ਪਰ ਪਾਕਿਸਤਾਨ ਗਲਤੀ ਮੰਨਣ ਦੀ ਬਜਾਏ ਸਰਹੱਦ ਉਤੇ ਬੇਕਸੂਰ ਨਾਗਰਿਕਾਂ ਤੇ ਬੱਚਿਆਂ ਨੂੰਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਭੁੱਲ ਗਿਆ ਕਿ ਭਾਰਤ ਬੁੱਧ ਤੇ ਗਾਂਧੀ ਦੀ ਧਰਤੀ ਹੋਣ ਦੇ ਨਾਲ-ਨਲਾ ਅਰਜੁਨ, ਭੀਮ, ਭਗਤ ਤੇ ਚੰਦਰਸ਼ੇਖਰ ਆਜ਼ਾਦ ਵਰਗੇ ਵੀਰਾਂ ਦੀ ਵੀ ਧਰਤੀ ਹੈ।






















