ਮਸ਼ਹੂਰ ਫੁੱਟਬਾਲਰ ਡਿਏਗੋ ਮੈਰਾਡੋਨਾ ‘ਤੇ 37 ਸਾਲਾ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਮੈਰਾਡੋਨਾ ਦੀ ਪਿਛਲੇ ਸਾਲ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਔਰਤ ਦਾ ਦਾਅਵਾ ਹੈ ਕਿ 20 ਸਾਲ ਪਹਿਲਾਂ ਜਦੋਂ ਉਹ ਨਾਬਾਲਗ ਸੀ ਤਾਂ ਮੈਰਾਡੋਨਾ ਨੇ ਉਸ ਨਾਲ ਬਲਾਤਕਾਰ ਕੀਤਾ ਸੀ।

ਔਰਤ ਦਾ ਨਾਂ ਮਾਵਿਸ ਅਲਵਾਰੇਜ਼ ਹੈ ਅਤੇ ਉਹ ਕਿਊਬਾ ਦੀ ਰਹਿਣ ਵਾਲੀ ਹੈ। ਹਾਲਾਂਕਿ, ਹੁਣ ਉਹ ਅਮਰੀਕਾ ਦੇ ਮਿਆਮੀ ਵਿੱਚ ਰਹਿੰਦੀ ਹੈ। ਉਸ ਨੇ ਸੋਮਵਾਰ ਨੂੰ ਮੀਡੀਆ ਦੇ ਸਾਹਮਣੇ ਅਰਜਨਟੀਨਾ ਦੇ ਡਿਏਗੋ ਮੈਰਾਡੋਨਾ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ, ਜਿਵੇਂ ਕਿ ਬਲਾਤਕਾਰ, ਹਿੰਸਾ, ਦੁਰਵਿਵਹਾਰ। ਅਲਵਾਰੇਜ਼ ਦਾ ਕਹਿਣਾ ਹੈ ਕਿ ਉਹ 16 ਸਾਲ ਦੀ ਉਮਰ ਵਿੱਚ ਮੈਰਾਡੋਨਾ ਨੂੰ ਮਿਲੀ ਸੀ। ਉਸ ਸਮੇਂ ਮੈਰਾਡੋਨਾ ਦੀ ਉਮਰ 40 ਸਾਲ ਸੀ ਅਤੇ ਮੈਰਾਡੋਨਾ ਕਿਊਬਾ ਵਿੱਚ ਰਹਿੰਦਾ ਸੀ। ਉਥੇ ਉਹ ਨਸ਼ੇ ਦੀ ਲਤ ਦਾ ਇਲਾਜ ਕਰਵਾ ਰਿਹਾ ਸੀ। ਔਰਤ ਨੇ ਦੋਸ਼ ਲਾਇਆ ਕਿ ਇਸ ਦੌਰਾਨ ਮੈਰਾਡੋਨਾ ਨੇ ਉਸ ਨਾਲ ਬਲਾਤਕਾਰ ਕੀਤਾ। ਔਰਤ ਨੇ ਕਿਹਾ ਕਿ ਉਸ ਨੇ ‘ਮੇਰਾ ਬਚਪਨ ਚੋਰੀ ਕਰ ਲਿਆ’।
ਇਹ ਵੀ ਪੜ੍ਹੋ : ‘ਕੰਗਨਾ ਰਣੌਤ ‘ਤੇ 295A ਤਹਿਤ ਪਰਚਾ ਦਰਜ, ਜਲਦ ਹੋਵੇਗੀ ਸਲਾਖਾਂ ਪਿੱਛੇ’ – ਸਿਰਸਾ
ਅਲਵਾਰੇਜ਼ ਨੇ ਕਿਹਾ ਕਿ ਮੈਰਾਡੋਨਾ ਨਾਲ ਉਸਦਾ ਰਿਸ਼ਤਾ “ਚਾਰ ਤੋਂ ਪੰਜ ਸਾਲ” ਤੱਕ ਚੱਲਿਆ, ਪਰ ਇਸ ਦੌਰਾਨ ਮੈਰਾਡੋਨਾ ਨੇ ਉਸ ਨਾਲ ਬਹੁਤ ਦੁਰਵਿਵਹਾਰ ਕੀਤਾ। ਅਲਵਾਰੇਜ਼ ਨੇ ਕਿਹਾ – “ਮੈਂ ਉਸਨੂੰ ਪਿਆਰ ਕਰਦੀ ਸੀ ਪਰ ਮੈਂ ਉਸਨੂੰ ਨਫ਼ਰਤ ਵੀ ਕਰਦੀ ਸੀ, ਮੈਂ ਖੁਦਕੁਸ਼ੀ ਬਾਰੇ ਵੀ ਸੋਚਿਆ ਸੀ।” ਅਲਵਾਰੇਜ਼ ਨੇ ਮੈਰਾਡੋਨਾ ‘ਤੇ ਖੁਦ ਨੂੰ ਕੈਦ ਕਰਨ, ਨਸ਼ੀਲੇ ਪਦਾਰਥ ਦੇਣ ਸਮੇਤ ਕਈ ਹੋਰ ਦੋਸ਼ ਲਗਾਏ ਹਨ। ਮਾਵਿਸ ਅਲਵਾਰੇਜ਼ ਨੇ ਕਿਹਾ ਕਿ ਉਹ 25 ਨਵੰਬਰ ਨੂੰ ਮੈਰਾਡੋਨਾ ਦੀ ਮੌਤ ਦੀ ਪਹਿਲੀ ਬਰਸੀ ਤੋਂ ਪਹਿਲਾਂ ਇੱਕ ਟੀਵੀ ਲੜੀ ਵਿੱਚ ਦੱਸੀਆਂ ਗਈਆਂ ਕੁੱਝ ਕਹਾਣੀਆਂ ਨੂੰ ਸੰਤੁਲਿਤ ਕਰਨ ਲਈ ਸਾਲਾਂ ਦੀ ਚੁੱਪ ਤੋਂ ਬਾਅਦ ਬੋਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “























