Rapid antigen testing started : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦਾ ਜਲਦੀ ਪਤਾ ਲਗਾਉਣ ਅਤੇ ਪ੍ਰਬੰਧਨ ਲਈ 5 ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਐਸ.ਏ.ਐਸ.ਨਗਰ ਵਿਚ ਰੈਪਿਡ ਐਂਟੀਜਨ ਜਾਂਚ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 2365 ਰੈਪਿਡ ਐਂਟੀਜਨ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ 197 ਪਾਜ਼ੀਟਿਵ ਅਤੇ 2168 ਟੈਸਟ ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਕਪੂਰਥਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਨੂੰ ਵੀ ਟੈਸਟਿੰਗ ਪ੍ਰਕਿਰਿਆ ਤੇਜ਼ੀ ਲਿਆਉਣ ਲਈ ਇਸ ਜਾਂਚ ਨੂੰ ਸ਼ੁਰੂ ਕਰਨ ਦੀ ਹਿਦਾਇਤ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਐਸਆਰਐਸ -ਕੋਵ -2 ਐਂਟੀਜਨ ਦੀ ਗੁਣਾਤਮਕ ਜਾਂਚ ਲਈ ਤੇਜ਼ ਐਂਟੀਜੇਨ ਟੈਸਟ ਕਿੱਟਾਂ ਨੂੰ ਐਸਡੀਬਾਇਓਸੈਂਸਰ ਦੁਆਰਾ ਵਿਕਸਤ ਕੀਤਾ ਗਿਆ ਹੈ, ਜਿਸ ਨਾਲ 30 ਮਿੰਟਾਂ ਵਿਚ ਜਾਂਚ ਦੇ ਨਤੀਜੇ ਮਿਲ ਜਾਂਦੇ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਐਂਟੀਜੇਨ ਟੈਸਟ ਦੁਆਰਾ ਪਾਜ਼ੀਟਿਵ ਪਾਏ ਗਏ ਲੋਕਾਂ ਨੂੰ ਪਾਜ਼ੀਟਿਵ ਮੰਨਿਆ ਜਾਵੇਗਾ ਜਦੋਂ ਕਿ ਐਂਟੀਜੇਨ ਟੈਸਟ ਵਿੱਚ ਨੈਗੇਟਿਵ ਰਹਿਣ ਵਾਲਿਆਂ ਦਾ ਦੁਬਾਰਾ ਟੈਸਟ ਸੀਬੀ ਨਾਟ / ਟਰੂਨੇਟ / ਆਰਟੀ ਪੀਸੀਆਰ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਸੋਫੈਰਿਜੈਂਲ ਸਵੈਬ ਹਸਪਤਾਲ ਦੀ ਸੈਟਿੰਗ ਵਿਚ ਜਾਂ ਕਮਿਊਨਿਟੀ ਵਿਚ ਪੀਪੀਈ ਦੀ ਵਰਤੋਂ ਕਰਦਿਆਂ ਸਿਖਲਾਈ ਪ੍ਰਾਪਤ ਡਾਕਟਰਾਂ ਜਾਂ ਪੈਰਾ ਮੈਡੀਕਲ ਦੁਆਰਾ ਸੈਂਪਲ ਇਕੱਤਰ ਕੀਤੇ ਜਾਣਗੇ। ਐਸ.ਆਰ.ਆਈ. ਮਰੀਜ਼ਾਂ ਵਰਗੀਆਂ ਸ਼੍ਰੇਣੀਆਂ ਦੀ ਐਂਟੀਜੇਨ ਟੈਸਟਿੰਗ ਤੋਂ ਇਲਾਵਾ, ਕੋਵਿਡ-19 ਪਾਜ਼ੇਟਿਵ ਮਰੀਜ਼ਾਂ, ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਅਤੇ ਉੱਚ-ਜੋਖਮ ਵਾਲੇ ਸੰਪਰਕ, ਜੋ ਕਿ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਵਿਚ ਘਰ-ਘਰ ਜਾ ਕੇ ਜਾਂਚ ਕਰਦੇ ਹਨ।