ਰੈਪਰ ਬਾਦਸ਼ਾਹ ਆਪਣੀ ਆਵਾਜ਼ ਤੇ ਰੈਪ ਨਾਲ ਆਪਣੇ ਫੈਨਸ ਦੀਆਂ ਬਹੁਤ ਤਾਰੀਫਾਂ ਬਟੋਰਦੇ ਹਨ। ਹੁਣ ਜਿਹੇ ਬਾਦਸ਼ਾਹ ਦੀਆਂ ਮੁਸ਼ਕਲਾਂ ਵਧੀਆਂ ਹਨ। ਰੈਪਰ ਦਾ ਨਾਂ ਆਨਲਾਈਨ ਸੱਟੇਬਾਜ਼ੀ ਕੰਪਨੀ ਐਪ ਫੇਅਰਪਲੇ ਵਿਚ ਆਇਆ ਹੈ ਜਿਸ ਦੇ ਬਾਅਦ ਮਹਾਰਾਸ਼ਟਰ ਪੁਲਿਸ ਦੀ ਸਾਈਬਰ ਸੈੱਲ ਨੇ ਬਾਦਸ਼ਾਹ ‘ਤੇ ਕਾਰਵਾਈ ਕੀਤੀ ਹੈ।
ਹੁਣ ਜਿਹੇ ਆਨਲਾਈਨ ਸੱਟੇਬਾਜ਼ੀ ਕੰਪਨੀ ਐਪ ਫੇਅਰਪਲੇ ਵਿਚ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ ਵਧੀਆਂ ਹਨ। ਸਾਈਬਰ ਸੈੱਲ ਰੈਪਰ ਬਾਦਸ਼ਾਹ ਤੋਂ ਮੁੰਬਈ ਵਿਚ ਪੁੱਛਗਿਛ ਕਰ ਰਹੀ ਹੈ। ਰੈਪਰ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਫੇਅਰਪਲੇ ਐਪ ਦਾ ਪ੍ਰਚਾਰ ਕੀਤਾ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿਚ ਬਾਦਸ਼ਾਹ ਦੇ ਇਲਾਵਾ 40 ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆ ਰਹੇ ਹਨ ਜਿਨ੍ਹਾਂ ਤੋਂ ਪੁਲਿਸ ਮੁੰਬਈ ਪੁਲਿਸ ਪੁੱਛਗਿਛ ਕਰਨ ਵਾਲੀ ਹੈ।
ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਕਾਰਵਾਈ! ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ 92 ਲੱਖ ਦਾ ਸੋਨਾ
ਗਾਇਕ-ਰੈਪਰ ਨੂੰ ਮਹਾਦੇਵ ਐਪ ਦੀ ਸਹਾਇਕ ਐਪ ਫੇਅਪਲੇ ਐਪ ਨੂੰ ਬੜ੍ਹਾਵਾ ਦੇਣ ਲਈ ਬੁਲਾਇਆ ਗਿਆ ਹੈ। ਇਹ ਆਨਲਾਈਨ ਐਪ ਸੱਟੇਬਾਜ਼ੀ ਦਾ ਧੰਦਾ ਚਲਾ ਰਿਹਾ ਸੀ ਜਿਸ ਦਾ ਕਥਿਤ ਤੌਰ ‘ਤੇ ਬਾਦਸ਼ਾਹ ਪ੍ਰਚਾਰ ਕਰ ਰਹੇ ਸਨ। ਖਬਰ ਹੈ ਕਿ ਫੇਅਰਪਲੇ ਨੇ ਇੰਡੀਅਨ ਪ੍ਰੀਮੀਅਰ ਲੀਗ 2023 ਦੀ ਸਕ੍ਰੀਨਿੰਗ ਕੀਤੀ ਸੀਤੇ ਵਾਇਆਕਾਮ 18 ਨੇ ਐਪ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ।