ਦੇਸ਼ ਵਿਚ ਹਰ ਪਾਸੇ ਦੁਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਵੱਖੋ-ਵੱਖ ਤਸਵੀਰਾਂ ਤੋਂ ਸਾਹਮਣੇ ਆ ਰਹੀਆਂ ਹਨ ਜਿਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ। ਪੰਜਾਬ ਵਿਚ ਕਈ ਥਾਵਾਂ ਅਜਿਹੀਆਂ ਵੀ ਸਨ ਜਿਥੇ ਰਾਵਣ ਦੀ ਪੂਜਾ ਵੀ ਕੀਤੀ ਗਈ ਜਿਵੇਂ ਲੁਧਿਆਣਾ ਦੇ ਪਾਇਲ ਵਿਖੇ ਅੱਜ ਦੇ ਦਿਨ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।
ਦਿੱਲੀ, ਲੁਧਿਆਣਾ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਧੂਮਧਾਮ ਨਾਲ ਤਿਓਹਾਰ ਮਨਾਿਆ ਗਿਆ। ਲੁਧਿਆਣਾ ਵਿਚ ਇਕ ਰਿਕਾਰਡਫੁੱਟ ਰਾਵਣ ਬਣਾਇਆ ਗਿਆ ਸੀ ਉਂਝ ਹੀ ਦਿੱਲੀ ਵਿਚ ਵੀ ਦੁਸਹਿਰੇ ਦੇ ਤਿਓਹਾਰ ਨੂੰ ਲੈ ਕੇ ਵੀ ਲੋਕਾਂ ਵਿਚ ਉਤਸ਼ਾਹ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਤੇ ਸੁਲਤਾਨਪੁਰ ਲੋਧੀ ਵਿਖੇ ਕਾਫੀ ਵੱਡੀ ਗਿਣਤੀ ਵਿਚ ਲੋਕ ਦੁਸਹਿਰਾ ਦੇਖਣ ਲਈ ਪਹੁੰਚੇ।
ਦੱਸ ਦੇਈਏ ਕਿ ਦੁਸਹਿਰੇ ਦੇ ਤਿਓਹਾਰ ਨੂੰ ਬਦੀ ‘ਤੇ ਨੇਕੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੋਕ ਦੁਸਹਿਰੇ ਦਾ ਤਿਓਹਾਰ ਮਨਾਉਣ ਲਈ ਮੇਲਿਆਂ ਵਿਚ ਵੀ ਪਹੁੰਚਦੇ ਹਨ। ਤਸਵੀਰਾਂ ਵਿਚ ਲੋਕਾਂ ਦਾ ਵੱਡਾ ਇਕੱਠ ਨਜ਼ਰ ਆ ਰਿਹਾ ਹੈ। ਵਿਜੇ ਦਸ਼ਮੀ ਵਾਲੇ ਦਿਨ ਦੁਸਹਿਰੇ ਦਾ ਤਿਓਹਾਰ ਮਨਾਇਆ ਜਾਂਦਾ ਹੈ। ਬਾਜ਼ਾਰਾਂ ਵਿਚ ਵੀ ਰੌਣਕਾਂ ਵਧ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























