ਭਾਰਤੀ ਰਿਜ਼ਰਵ ਬੈਂਕ (RBI) ਨੇ ਰਾਜਾਂ ਦੇ ਵਧਦੇ ਸਬਸਿਡੀ ਬਿੱਲ ਨੂੰ ਲੈ ਕੇ ਆਪਣੀ ਰਿਪੋਰਟ ਵਿੱਚ ਚਿੰਤਾ ਜਤਾਈ ਹੈ। ਬੈਂਕ ਦਾ ਕਹਿਣਾ ਹੈ ਕਿ ਜੇਕਰ ਸਬਸਿਡੀ ‘ਤੇ ਹਾਲੇ ਵੀ ਲਗਾਮ ਨਹੀਂ ਲਗਾਈ ਤਾਂ ਦੇਸ਼ ਵਿੱਚ ਵਿਕਾਸ ਦੇ ਪਹੀਏ ਰੁਕ ਸਕਦੇ ਹਨ। RBI ਨੇ ਆਪਣੀ ਵਿੱਤੀ ਸਥਿਰਤਾ ਰਿਪੋਰਟ ਦਸੰਬਰ 2022 ਵਿੱਚ ਪੇਸ਼ ਕੀਤੀ ਹੈ। ਇਸ ਵਿੱਚ ਬੈਂਕ ਨੇ ਕਿਹਾ ਕਿ ਜੇਕਰ ਰਾਜਾਂ ਦਾ ਸਬਸਿਡੀ ਬਿੱਲ ਭਵਿੱਖ ਵਿੱਚ ਇਸੇ ਤਰ੍ਹਾਂ ਵਧਦਾ ਰਿਹਾ, ਤਾਂ ਉਨ੍ਹਾਂ ਕੋਲ ਵਿਕਾਸ ਦੇ ਲਈ ਪੈਸਾ ਨਹੀਂ ਬਚੇਗਾ।
ਮੀਡੀਆ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2021 ਵਿੱਚ ਸਬਸਿਡੀ ‘ਤੇ ਰਾਜਾਂ ਦੇ ਖਰਚੇ ਵਿੱਚ 12.9 ਫ਼ੀਸਦੀ ਤੇ 2022 ਵਿੱਚ 11.2 ਫ਼ੀਸਦੀ ਵਾਧਾ ਹੋਇਆ। ਵਿੱਤੀ ਸਾਲ 2022 ਵਿੱਚ ਇਸ ਵਿੱਚ ਗਿਰਾਵਟ ਆਈ । ਇਸ ਰਿਪੋਰਟ ਵਿੱਚ ਕਿਹਾ ਕਿ 2019-20 ਵਿੱਚ ਰਾਜਾਂ ਦੇ ਕੁੱਲ ਰੈਵੇਨਿਊ ਖਰਚ ਵਿੱਚ ਸਬਸਿਡੀ ਦਾ ਹਿੱਸਾ 7.8 ਫ਼ੀਸਦੀ ਸੀ ਜੋ 2021-22 ਵਿੱਚ ਵੱਧ ਕੇ 8.2 ਫ਼ੀਸਦੀ ਹੋ ਗਿਆ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਰਿਸ਼ਭ ਪੰਤ ਹੋਏ ਹਾਦਸੇ ਦਾ ਸ਼ਿਕਾਰ, ਰੁੜਕੀ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਹਸਪਤਾਲ ‘ਚ ਭਰਤੀ
RBI ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕਈ ਰਾਜਾਂ ਵਿੱਚ ਸਬਸਿਡੀ ਵਿੱਚ ਭਾਰੀ ਵਾਧਾ ਹੋਇਆ ਹੈ। ਇਹ ਚਿੰਤਾ ਦਾ ਵਿਸ਼ਾ ਹੈ। 15ਵੇਂ ਵਿੱਤ ਆਯੋਗ ਦੀ ਰਿਪੋਰਟ ਵਿੱਚ ਵੀ ਕੁਝ ਰਾਜਾਂ ਦੇ ਰੈਵੇਨਿਊ ਖਰਚ ਵਿੱਚ ਸਬਸਿਡੀ ਦਾ ਹਿੱਸਾ ਵਧਣ ‘ਤੇ ਚਿੰਤਾ ਜਤਾਈ ਹੈ। ਕਈ ਰਾਜਾਂ ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਤੇ ਪਾਣੀ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੁਝ ਰਾਜਾਂ ਵਿੱਚ ਮਾਮੂਲੀ ਕੀਮਤ ‘ਤੇ ਰਾਸ਼ਨ ਵੰਡਿਆ ਜਾ ਰਿਹਾ ਹੈ।
ਦੱਸ ਦੇਈਏ ਕਿ RBI Financial Stability Report 2022 ਦੇ ਅਨੁਸਾਰ, ਭਾਰਤੀ ਅਰਥ-ਵਿਵਸਥਾ ਪ੍ਰਤੀਕੂਲ ਗਲੋਬਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ। ਮਜ਼ਬੂਤ ਆਰਥਿਕ ਬੁਨਿਆਦ ਤੇ ਵਿੱਤੀ ਤੇ ਗੈਰ-ਵਿੱਤੀ ਖੇਤਰ ਦੇ ਮਜ਼ਬੂਤ ਬਹੀ-ਖਾਤੇ ਦੇ ਚੱਲਦਿਆਂ ਪ੍ਰਣਾਲੀ ਵਧੀਆ ਸਥਿਤੀ ਵਿੱਚ ਹੈ। ਹਾਲਾਂਕਿ, ਮਹਿੰਗਾਈ ਦੀ ਦਰ ਬਹੁਤ ਜ਼ਿਆਦਾ ਹੈ। RBI ਨੇ ਕਿਹਾ ਕਿ ਅਮਰੀਕੀ ਡਾਲਰ ਵਿੱਚ ਮਜ਼ਬੂਤੀ ਬਾਲ ਆਯਾਤ ਮਹਿੰਗਾ ਹੋਣ ਕਾਰਨ ਮਹਿੰਗਾਈ ਵੀ ਵਧਦੀ ਹੈ। ਇਸ ਨਾਲ ਖਾਸ ਕਰ ਕੇ ਉਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਹਨ, ਜਿਨ੍ਹਾਂ ਚੀਜ਼ਾਂ ਦਾ ਆਯਾਤ ਡਾਲਰ ਵਿੱਚ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: