ਭਾਰਤੀ ਫੌਜ ਵਿਚ ਸੀਈਓ ਦੀ ਭਰਤੀ ਚੱਲ ਰਹੀ ਹੈ। ਇਸ ਤਹਿਤ ਪੁਜਾਰੀ, ਪੰਡਿਤ, ਮੌਲਵੀ ਤੇ ਭਿਕਸ਼ੂ ਤੇ ਗ੍ਰੰਥੀ ਦੀ ਭਰਤੀ ਕੀਤੀ ਜਾਵੇਗੀ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 22 ਮਾਰਚ ਹੈ।
ਫੌਜ ਵਿਚ ਧਾਰਮਿਕ ਗੁਰੂਆਂ ਨੂੰ ਜੂਨੀਅਰ ਕਮਿਸ਼ਨ ਆਫਿਸਰ ਦਾ ਦਰਜਾ ਮਿਲੇਗਾ। ਆਰਮੀ ਵਿਚ ਧਾਰਮਿਕ ਪ੍ਰਤੀਨਿਧੀ ਜੇਸੀਓ 2024 ਲਈ https://www.joinindianarmy.nic.in/ ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਅੱਜ ਹੀ ਪੋਰਟਲ ਖੋਲ੍ਹਿਆ ਗਿਆ ਹੈ। ਧਾਰਮਿਕ ਪ੍ਰਤੀਨਿਧਾਂ ਲਈ ਤਿੰਨ ਪੜਾਅ ਹੋਣਗੇ। ਫੇਜ਼-1 ਆਨਲਾਈਨ ਮੋਡ ਵਿਚ ਕੰਪਿਊਟਰ ਆਧਾਰਿਤ ਟੈਸਟ ਹੋਵੇਗਾ। ਪਾਸ ਹੋਣ ਵਾਲੇ ਫੇਜ਼-2 ਯਾਨੀ ਭਰਤੀ ਰੈਲੀ ਵਿਚ ਹਿੱਸਾ ਲੈਣਗੇ ਜਿਸ ਵਿਚ ਸਰੀਰਕ ਤੇ ਮੈਡੀਕਲ ਟੈਸਟ ਵੀ ਹੋਣਗੇ। ਆਖਰੀ ਪੜਾਅ ਵਿਚ ਇੰਟਰਵਿਊ ਹੋਵੇਗੀ। ਲਿਖਤੀ ਪ੍ਰੀਖਿਆ ਵਿਚ ਘੱਟੋ-ਘੱਟ 40 ਫੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਣਗੇ।
ਇਹ ਵੀ ਪੜ੍ਹੋ : ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਕਾ.ਤਲ ਦਾ ਹੋਇਆ ਐ.ਨ.ਕਾ.ਊਂਟਰ, ਕਤ.ਲ ਮਗਰੋਂ ਫਰਾਰ ਹੋਇਆ ਸੀ ਰਾਣਾ
ਗ੍ਰੰਥੀ ਲਈ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਸ਼ਨ ਤੇ ਪੰਜਾਬੀ ਵਿਚ ਗਿਆਨਵਾਨ ਹੋਣਾ ਚਾਹੀਦਾ ਹੈ, ਮੌਲਵੀ ਲਈ ਕਿਸੇ ਵੀ ਅਨੁਸ਼ਾਸਨ ਵਿਚ ਗ੍ਰੈਜੂਏਟ ਵਿਚ ਅਰਬੀ ਵਿਚ ਆਲਿਮ ਜਾਂ ਉਰਦੂ ਵਿਚ ਮਾਹਿਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਧਾਰਮਿਕ ਅਧਿਆਪਕ ਵਿਚ ਗ੍ਰੈਜੂਏਟ ਦਾ ਦਰਜਾ ਪ੍ਰਾਪਤ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: