ਬਠਿੰਡਾ ‘ਚ ਅਟੈਚੀ ‘ਚੋਂ ਦੇਹ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ‘ਚ ਵੱਡਾ ਰਾਜ਼ ਖੁੱਲ੍ਹਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਲਿਕਾ ਦੇ ਸਾਥੀ ਨੌਜਵਾਨ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਮੱਲਿਕਾ ਨੌਜਵਾਨ ਨਾਲ ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਸੀ। ਦੋਵਾਂ ਵਿਚਾਲੇ ਮਾਮੂਲੀ ਗੱਲ ‘ਤੇ ਤਕਰਾਰ ਹੋਈ ਦੱਸੀ ਜਾ ਰਹੀ ਹੈ ਜਿਸ ਕਰਕੇ ਕਤਲ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਦੇ ਗਲੇ ਕੋਲ ਬਣੇ ਟੈਟੂ ਤੋਂ ਉਸ ਦੀ ਪਛਾਣ ਹੋਈ। ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਮੂਸੇਵਾਲੇ ਦੇ ਮਾਪਿਆਂ ਵੱਲੋਂ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਦਾ ਜਵਾਬ, ‘ਮੈਂ ਠੱਗ ਚੋਰ ਦਾ Tag ਇਸ ਤਰ੍ਹਾਂ ਨਹੀਂ ਲਵਾਉਣਾ ਫ੍ਰੀ ‘ਚ ਸੇਵਾ ਕਰਕੇ’
ਦੱਸ ਦੇਈਏ ਕਿ ਬੀਤੇ ਦਿਨੀਂ ਮ੍ਰਿਤਕ ਕੁੜੀ ਦੀ ਪਛਾਣ ਹੋ ਗਈ ਹੈ। ਕੁੜੀ ਦੀ ਮੋਗਾ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਹੈ ਤੇ ਬਠਿੰਡਾ ਵਿਚ ਇਕ ਦੋਸਤ ਦੇ ਨਾਲ ਰਹਿ ਰਹੀ ਸੀ। ਕੁੜੀ ਦਾ ਨਾਂ ਮੱਲਿਕਾ ਦੱਸਿਆ ਜਾ ਰਿਹਾ ਹੈ ਜੋ ਕਾਫੀ ਸਮੇਂ ਤੋਂ ਬਠਿੰਡਾ ਵਿਚ ਰਹਿ ਰਹੀ ਸੀ ਤੇ ਪਰਿਵਾਰ ਵਿਚ ਕਿਸੇ ਹੋਰ ਮੈਂਬਰ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ 72 ਘੰਟੇ ਲਈ ਕੁੜੀ ਦੀ ਦੇਹ ਨੂੰ ਮੋਰਚਰੀ ਵਿਚ ਰਖਵਾਇਆ ਹੈ ਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਲਗਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਆਖਿਰਕਾਰ ਹੁਣ ਕਾਤਲ ਦਾ ਪਤਾ ਲੱਗ ਚੁੱਕਾ ਹੈ। ਮ੍ਰਿਤਕ ਕੁੜੀ ਦਾ ਸਾਥੀ ਹੀ ਉਸ ਦਾ ਕਾਤਲ ਨਿਕਲਿਆ ਹੈ ਜਿਸ ਨੂੰ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
























