Remdisivir Injection cheaper : ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦਿਆਂ ਰੇਮਡਿਸਿਵਿਰ ਇੰਜੈਕਸ਼ਨਾਂ ਦੀ ਕੀਮਤ ਘਟਾ ਦਿੱਤੀ ਹੈ। ਸਰਕਾਰ ਨੇ ਇਸ ਟੀਕੇ ਦੀ ਕੀਮਤ 2 ਹਜ਼ਾਰ ਰੁਪਏ ਤੱਕ ਘਟਾ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ 7 ਵੱਖ-ਵੱਖ ਕੰਪਨੀਆਂ ਰੇਮਡਿਸਿਵਿਰ ਇੰਜੈਕਸ਼ਨ ਬਣਾਉਂਦੀਆਂ ਹਨ। ਇਹ ਟੀਕਾ ਕੋਰਨਾ ਵਾਇਰਸ ਦੇ ਇਲਾਜ ਲਈ ਵਰਤੇ ਜਾਂਦੇ ਹਨ। ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧੇ ਦੇ ਨਾਲ, ਦੇਸ਼ ਵਿੱਚ ਇਨ੍ਹਾਂ ਟੀਕਿਆਂ ਦੀ ਮੰਗ ਵਿੱਚ ਵੀ ਵਾਧਾ ਹੋਇਆ ਹੈ। ਜਿਸ ਕਾਰਨ ਸਰਕਾਰ ਨੇ ਉਨ੍ਹਾਂ ਦੀਆਂ ਕੀਮਤਾਂ ਘਟਾ ਕੇ ਆਮ ਲੋਕਾਂ ਤੱਕ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।

ਕੇਂਦਰ ਸਰਕਾਰ ਨੇ ਇਨ੍ਹਾਂ ਟੀਕਿਆਂ ਦੀ ਕੀਮਤ ਘਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਕੀਮਤਾਂ ਨੂੰ ਘਟਾਉਣ ਲਈ, ਰਸਾਇਣਕ ਖਾਦ ਮੰਤਰਾਲੇ ਪਿਛਲੇ 2 ਦਿਨਾਂ ਤੋਂ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨਾਲ ਮਿਲ ਰਿਹਾ ਹੈ। ਸਰਕਾਰ ਰੇਮਡਿਸਿਵਿਰ ਇੰਜੈਕਸ਼ਨ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ ਨਾਲ ਕੀਮਤਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ, 7 ਭਾਰਤੀ ਕੰਪਨੀਆਂ ਮੇਸਰਜ਼ ਗਿਲਿਅਡ ਸਾਇੰਸਜ਼, ਯੂਐਸਏ ਨਾਲ ਸਵੈਇੱਛਤ ਲਾਇਸੈਂਸ ਸਮਝੌਤੇ ਤਹਿਤ ਟੀਕੇ ਤਿਆਰ ਕਰ ਰਹੀਆਂ ਹਨ। ਉਨ੍ਹਾਂ ਕੋਲ ਪ੍ਰਤੀ ਮਹੀਨਾ ਲਗਭਗ 38.80 ਲੱਖ ਯੂਨਿਟ ਬਣਾਉਣ ਦੀ ਸਮਰੱਥਾ ਹੈ। ਸਰਕਾਰ ਚਾਹੁੰਦੀ ਹੈ ਕਿ ਉਤਪਾਦਨ ਦੀ ਇਸ ਸਮਰੱਥਾ ਨੂੰ ਘੱਟੋ ਘੱਟ 50 ਲੱਖ ਪ੍ਰਤੀ ਮਹੀਨਾ ਕੀਤਾ ਜਾਵੇ, ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਤੇਜ਼ੀ ਲਿਆਈ ਜਾ ਸਕੇ।






















