ਚੰਡੀਗੜ੍ਹ ਵਿਚ ਇਕ ਰਿਟਾਇਰਡ ਫੌਜੀ ਨਾਲ ਆਨਲਾਈਨ ਡੇਟਿੰਗ ਐਪ ‘ਤੇ ਚੈਟਿੰਗ ਕਰਨਾ ਮਹਿੰਗਾ ਪੈ ਗਿਆ। ਉਸ ਨੂੰ ਚੈਟਿੰਗ ਕਰਨ ਵਾਲੀਆਂ ਲੜਕੀਆਂ ਨੇ 21 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਰਿਟਾਇਰ ਫੌਜੀ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ।
ਪੀੜਤ ਰਿਟਾਇਰਡ ਫੌਜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਨਲਾਈਨ ਐਪ ਜ਼ਰੀਏ ਚੈਟਿੰਗ ਸ਼ੁਰੂ ਕੀਤੀ ਸੀ। ਇਸ ‘ਚ ਸ਼ੁਰੂਆਤ ਵਿਚ ਉਸਦੀ ਗੱਲ ਕਿਸੇ ਅਨੂ ਨਾਂ ਦੀ ਲੜਕੀ ਨਾਲ ਹੋਈ ਸੀ। ਉਸ ਨੇ ਆਨਲਾਈਨ ਪੈਸੇ ਲੈ ਕੇ ਚੰਡੀਗੜ੍ਹ ਦੀਆਂ ਕੁਝ ਲੜਕੀਆਂ ਦੇ ਨੰਬਰ ਉਪਲਬਧ ਕਰਵਾਏ ਸਨ। ਉਨ੍ਹਾਂ ਨੇ ਹੌਲੀ-ਹੌਲੀ ਕਰਕੇ ਉਸ ਨੂੰ ਇਹ ਯੂਨਾ ਲਗਾਇਆਹੈ।
ਪੀੜਤ ਚੰਡੀਗੜ੍ਹ ਦੇ ਸੈਕਟਰ-48 ਵਿਚ ਇਕੱਲਾ ਰਹਿੰਦਾ ਹੈ। ਉਸਦੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਸੈਟਲਡ ਹਨ। ਇਕੱਲਾ ਰਹਿਣ ਵਾਲਾ ਉਸ ਨੇ ਆਨਲਾਈਨ ਡੇਟਿੰਗ ਸ਼ੁਰੂ ਕੀਤੀ ਸੀ। ਉਸ ਵਿਚ ਉਸ ਨੂੰ ਸਾਈਬਰ ਠੱਗਾਂ ਨੇ ਚੂਨਾ ਲਗਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: