ਕਤਰ ਤੋਂ ਰਿਹਾਅ ਹੋ ਕੇ ਵਤਨ ਪਰਤੇ ਭਾਰਤੀ ਨੇਵੀ ਤੋਂ ਰਿਟਾਇਰਡ ਕਮਾਂਡਰ ਅਮਿਤ ਨਾਗਪਾਲ ਨੇ ਕਿਹਾ ਕਿ ਮਨ ਵਿਚ ਪੱਕਾ ਵਿਸ਼ਵਾਸ ਸੀ ਕਿ ਮੈਂ ਬੇਕਸੂਰ ਹਾਂ, ਇਕ ਦਿਨ ਰਿਹਾਈ ਜ਼ਰੂਰ ਹੋਵੇਗੀ। ਇਸੇ ਵਿਸ਼ਵਾਸ ਦੇ ਨਾਲ ਜੇਲ੍ਹ ਵਿਚ ਦਿਨ ਕੱਟੇ। ਉਨ੍ਹਾਂ ਕਿਹਾ ਕਿ ਵਤਨ ਵਾਪਸੀ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਦੇਸ਼ ਵਾਪਸੀ ਕਿਸੇ ਸੁਪਨੇ ਦੇ ਪੂਰੇ ਹੋਣ ਤੋਂ ਘੱਟ ਨਹੀਂ ਹੈ।
ਕਮਾਂਡਰ ਅਮਿਤ ਨਾਗਪਾਲ ਨੋਇਡਾ ਸੈਕਟਰ-29 ਅਰੁਣ ਵਿਹਾਰ ਵਿਚ ਰਹਿੰਦੇ ਹਨ। ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਮੋਂਗਾ ਨਾਗਪਾਲ ਤੇ ਉਨ੍ਹਾਂ ਦਾ ਪੁੱਤਰ ਹੈ। ਸਾਲ 2017 ਵਿਚ ਕਤਰ ਦੀ ਧਾਰਾ ਗਲੋਬਲ ਕੰਪਨੀ ਵਿਚ ਨੌਕਰੀ ਸ਼ੁਰੂ ਕੀਤੀ। ਉਹ ਕਤਰ ਵਿਚ ਨੇਵੀ ਨੂੰ ਟ੍ਰੇਨਿੰਗ ਦੇਣ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਟ੍ਰੇਨਿੰਗ ਨਾਲ ਕਤਰ ਨੇਵੀ ਦੇ ਜਵਾਨ ਕਾਫੀ ਪ੍ਰਭਾਵਿਤ ਸਨ ਤੇ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ।
ਕਤਰ ਵਿਚ ਸਾਰਾ ਕੁਝ ਠੀਕ ਚੱਲ ਰਿਹਾ ਸੀ। ਇਸੇ ਦਰਮਿਆਨ 30 ਅਗਸਤ 2022 ਦੀ ਰਾਤ ਅਚਾਨਕ ਕਤਰ ਪੁਲਿਸ ਨੇ ਜਾਸੂਸੀ ਦੇ ਦੋਸ਼ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਕੁਝ ਪਲ ਤਾਂ ਵਿਸ਼ਵਾਸ ਨਹੀਂ ਹੋਇਆ ਕਿ ਇਹ ਕੀ ਹੋ ਰਿਹਾ ਹੈ। ਘਟਨਾ ਦੇ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਆ ਗਿਆ। ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਲਗਭਗ 528 ਦਿਨ ਬਾਅਦ 11 ਫਰਵਰੀ ਨੂੰ ਜੇਲ੍ਹ ਤੋਂ ਰਿਹਾਅ ਹੋਏ ਤੇ 12 ਫਰਵਰੀ ਨੂੰ ਵਤਨ ਵਾਪਸੀ ਹੋ ਸਕੀ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ‘ਤੇ ਹਰਿਆਣਾ ਦੇ ਸਬ ਇੰਸਪੈਕਟਰ ਦੀ ਹੋਈ ਮੌ.ਤ, ਡਿਊਟੀ ਦੌਰਾਨ ਤਬੀਅਤ ਵਿਗੜਨ ‘ਤੇ ਗਈ ਜਾ/ਨ
ਜੇਲ੍ਹ ਦੇ ਪ੍ਰਵੇਸ਼ ਦੁਆਰ ਤੋਂ ਨਿਕਲਦੇ ਹੀ ਸਾਹਮਣੇ ਭਾਰਤੀ ਦੂਤਾਵਾਸ ਦੇ ਅਧਿਕਾਰੀ ਸਵਾਗਤ ਲਈ ਖੜ੍ਹੇ ਸਨ। ਕੁਝ ਦੇਰ ਦੂਤਾਵਾਸ ‘ਤੇ ਰੁਕਣ ਦੇ ਬਾਅਦ ਕਤਰ ਏਅਰਪੋਰਟ ‘ਤੇ ਪਹੁੰਚੇ ਤੇ ਜਹਾਜ਼ ਤੋਂ ਦਿੱਲੀ ਏਅਰਪੋਰਟ ਪਹੁੰਚੇ। ਭਾਰਤ ਪਹੁੰਚਣ ਦੇ ਬਾਅਦ ਕਤਰ ਵਿਚ ਪਤਨੀ ਮੋਂਗਾ ਨਾਗਪਾਲ ਨੂੰ ਵਤਨ ਵਾਪਸੀ ਦੀ ਸੂਚਨਾ ਦਿੱਤੀ। ਉਸ ਸਮੇਂ ਪਤਨੀ ਮੋਂਗਾ ਨਾਗਪਾਲ ਦੋਹਾ ਏਅਰਪੋਰਟ ਸੀ। ਮੁੰਬਈ ਵਿਚ ਸ਼ਿਰਡੀ ਸਾਈਂ ਮੰਦਰ ਜਾਣ ਲਈ ਫਲਾਈਟ ਫੜਨ ਵਾਲੀ ਸੀ। ਉਨ੍ਹਾਂ ਦੱਸਿਆ ਕਿ ਮੈਂ ਦਿੱਲੀ ਏਅਰਪੋਰਟ ਪਹੁੰਚ ਗਿਆ ਹਾਂ। ਹੁਣ ਤੂੰ ਵੀ ਆ ਜਾ। ਇੰਨਾ ਸੁਣਦੇ ਹੀ ਮੋਂਗਾ ਨਾਗਪਾਲ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਬਾਅਦ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਤਾਂ ਜਾਣਗੇ ਪਰ ਕਤਰ ਨਹੀਂ ਜਾਣਗੇ। ਕਤਰ ਦੇ ਆਸਮਾਨ ਤੋਂ ਗੁਜ਼ਰਨ ਵਾਲੇ ਜਹਾਜ਼ ਤੋਂ ਵੀ ਨਹੀਂ ਜਾਣਗੇ।