ਖੰਨਾ ਦੇ ਗੋਦਾਮ ਰੋਡ ’ਤੇ ਪਤੀ-ਪਤਨੀ ਨੇ ਹਨੀ ਟ੍ਰੈਪ ਦਾ ਅੱਡਾ ਬਣਾਇਆ ਹੋਇਆ ਸੀ। ਪੁਲਿਸ ਨੇ ਸੇਵਾਮੁਕਤ ਟੀਚਰ ਸੁਰਜੀਤ ਰਾਮ ਪੁੱਤਰ ਧਰਮਪਾਲ ਵਾਸੀ ਹੇਡੋਂ ਬੇਟ ਦੀ ਸ਼ਿਕਾਇਤ ’ਤੇ ਗੁਰਵਿੰਦਰ ਸਿੰਘ ਵਾਸੀ ਗੋਦਾਮ ਰੋਡ ਖੰਨਾ, ਉਸ ਦੀ ਪਤਨੀ ਰਾਜਵਿੰਦਰ ਕੌਰ, ਕਿਰਨਦੀਪ ਕੌਰ ਅਤੇ ਸਤਨਾਮ ਸਿੰਘ ਸੱਤਾ ਵਾਸੀ ਕਰਤਾਰ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦੋਂਕਿ ਰਾਜਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਹਿਲਾਂ ਉਹ ਪਾਇਲ ਦੇ ਪਿੰਡ ਸ਼ਾਹਪੁਰ ਵਿੱਚ ਰਹਿੰਦੀ ਸੀ ਅਤੇ ਹੁਣ ਗੋਦਾਮ ਰੋਡ, ਖੰਨਾ ਵਿੱਚ ਰਹਿਣ ਲੱਗ ਪਈ ਹੈ। ਘਟਨਾ 28 ਸਤੰਬਰ ਦੀ ਹੈ। ਕੁਝ ਦਿਨਾਂ ਬਾਅਦ ਸਤਨਾਮ ਸਿੰਘ ਨੂੰ ਨਸ਼ਾ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ। ਉਹ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਗੁਰਵਿੰਦਰ ਸਿੰਘ ਅਤੇ ਕਿਰਨਦੀਪ ਕੌਰ ਦੀ ਭਾਲ ਜਾਰੀ ਹੈ। ਐਸ.ਐਚ.ਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਰਾਜਵਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਵਿਰੁੱਧ ਹਨੀ ਟਰੈਪ ਦੇ ਦੋਸ਼ਾਂ ਤਹਿਤ ਪਹਿਲਾਂ ਵੀ ਕੇਸ ਦਰਜ ਹਨ।
ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਹੇਡੋਂ ਬੇਟ ਦਾ ਰਹਿਣ ਵਾਲਾ ਸੇਵਾਮੁਕਤ ਅਧਿਆਪਕ ਮਹਿੰਦਰਾ ਕੋਟਕ ਲਾਈਫ਼ ਇੰਸ਼ੋਰੈਂਸ ਕੰਪਨੀ ਵਿੱਚ ਕੰਮ ਕਰਦਾ ਹੈ। 22 ਸਤੰਬਰ ਨੂੰ ਇਸ ਅਧਿਆਪਕ ਨੂੰ ਫੇਸਬੁੱਕ ‘ਤੇ ਮੈਸੇਜ ਮਿਲਿਆ ਸੀ। ਮੈਸੇਜ ਭੇਜਣ ਵਾਲੀ ਔਰਤ ਨੇ ਉਸ ਨੂੰ ਆਪਣੇ ਘਰ ਆ ਕੇ ਆਪਣੀ ਧੀ ਦੀ ਬੀਮਾ ਪਾਲਿਸੀ ਬਾਰੇ ਸਲਾਹ ਦੇਣ ਲਈ ਕਿਹਾ।
ਔਰਤ ਨੇ ਸੇਵਾਮੁਕਤ ਅਧਿਆਪਕ ਨੂੰ ਗੋਧਾਮ ਰੋਡ, ਖੰਨਾ ‘ਤੇ ਆਪਣੇ ਘਰ ਬੁਲਾਇਆ। ਉੱਥੇ ਉਸ ਨੂੰ ਚਾਹ ਦਿੱਤੀ ਗਈ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਜਦੋਂ ਕਰੀਬ ਇੱਕ ਘੰਟੇ ਬਾਅਦ ਉਸ ਨੂੰ ਹੋਸ਼ ਆਈ, ਉਸ ਦੇ ਨੇੜੇ ਦੋ ਔਰਤਾਂ ਅਤੇ ਦੋ ਆਦਮੀ ਮੌਜੂਦ ਸਨ ਜਿਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਅਸ਼ਲੀਲ ਵੀਡੀਓ ਬਣਾਈ ਗਈ। ਇਸ ਤੋਂ ਬਾਅਦ ਉਸ ਨੂੰ ਪੈਸੇ ਦੇਣ ਦੀ ਧਮਕੀ ਦਿੱਤੀ ਗਈ।
ਇਹ ਵੀ ਪੜ੍ਹੋ : ਇਟਲੀ ਦੀ ਥਾਂ ਭੇਜਿਆ ਲੀਬੀਆ, ਮਾਫੀਆ ਦੇ ਹਵਾਲੇ ਕੀਤਾ… ਟ੍ਰੈਵਲ ਏਜੰਟ ਦੇ ਝਾਂਸੇ ‘ਚ ਫ਼ਸੇ ਮੁੰਡੇ ਨੇ ਸੁਣਾਈ ਹੱਡਬੀਤੀ
ਹਨੀ ਟ੍ਰੈਪ ਗਿਰੋਹ ਨੇ ਸੇਵਾਮੁਕਤ ਅਧਿਆਪਕ ਨੂੰ ਡਰਾ ਧਮਕਾ ਕੇ 99,000 ਰੁਪਏ ਗੂਗਲ ਪੇਅ ਰਾਹੀਂ ਗੁਰਵਿੰਦਰ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਇੰਨਾ ਹੀ ਨਹੀਂ, ਬਾਅਦ ਵਿੱਚ ਸੇਵਾਮੁਕਤ ਅਧਿਆਪਕ ਨੂੰ ਸ੍ਰੀ ਮਾਛੀਵਾੜਾ ਸਾਹਿਬ ਬੈਂਕ ਵਿੱਚ ਲਿਜਾ ਕੇ 2 ਲੱਖ ਰੁਪਏ ਟਰਾਂਸਫਰ ਕਰਾਏ ਗਏ। ਜਦੋਂ ਹਨੀ ਟਰੈਪ ਗਿਰੋਹ ਦੇ ਮੈਂਬਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹੇ ਤਾਂ ਸੇਵਾਮੁਕਤ ਅਧਿਆਪਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣਾ ਸਿਟੀ ‘ਚ ਮਾਮਲਾ ਦਰਜ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: