Rishi Kapoor Last video: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ । ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਵੱਡੇ-ਵੱਡੇ ਰਾਜਨੇਤਾ ਅਤੇ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ । ਇਸ ਦੌਰਾਨ ਰਿਸ਼ੀ ਕਪੂਰ ਦੇ ਅੰਤਿਮ ਪਲਾਂ ਵਿਚ ਸ਼ੂਟ ਕੀਤੀ ਗਈ ਵੀਡੀਓ ਦੇ ਲੀਕ ਹੋਣ ਦੇ ਮਾਮਲੇ ਨੇ ਜ਼ੋਰ ਫੜ੍ਹ ਲਿਆ ਹੈ। ਜੀ ਹਾਂ ਫਿਲਮ ਬਾਡੀ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਮੁੰਬਈ ਸਥਿਤ ਐਚ. ਐਨ. ਰਿਲਾਇੰਸ ਹਸਪਤਾਲ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਫੈਡਰੇਸ਼ਨ ਨੇ ਵੀਡੀਓ ਨੂੰ ਅਨੈਤਿਕ ਦੱਸਦੇ ਹੋਏ ਇਸ ਨੂੰ ਮਾਣਮੱਤੇ ਅਤੇ ਮਾਣ ਭਰੇ ਜੀਵਨ ਜਿਉਣ ਦੇ ਅਧਿਕਾਰ ਦੀ ਉਲੰਘਣਾ ਕਿਹਾ ਹੈ। ਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਪੱਤਰ ਲਿਖ ਕੇ ਵੀਡੀਓ ‘ਤੇ ਇਤਰਾਜ਼ ਜਤਾਇਆ ਹੈ। ਇਸ ਚਿੱਠੀ ਵਿਚ ਲਿਖਿਆ ਗਿਆ ਹੈ ਕਿ, ”ਇਹ ਵੀਡੀਓ ਵ੍ਹਟਸਐਪ ਦੇ ਜਰੀਏ ਵਾਇਰਲ ਹੋ ਰਹੀ ਹੈ, ਜਿਸ ਵਿਚ ਆਈ. ਸੀ. ਯੂ. ਦੇ ਮਰੀਜ਼ ਨਾਲ ਇਕ ਨਰਸ ਵੀ ਨਜ਼ਰ ਆ ਰਹੀ ਹੈ। ਰਿਸ਼ੀ ਕਪੂਰ ਦੇ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਨੈਤਿਕ ਡਾਕਟਰੀ ਅਭਿਅਸਾਂ ਦਾ ਪਾਲਣ ਨਹੀਂ ਕੀਤਾ ਗਿਆ ਹੈ ਅਤੇ ਵਾਸਤਵ ਵਿਚ ਸਮਝੌਤਾ ਕੀਤਾ ਗਿਆ ਹੈ।
ਇਸ ਲਈ ਬੇਨਤੀ ਕਰਦੇ ਹਾਂ ਕਿ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਹਸਪਤਾਲ ਵਿਚ ਅਜਿਹੀ ਘਟਨਾ ਕਿਵੇਂ ਹੋਈ ਅਤੇ ਜ਼ਿੰਮੇਦਾਰੀ ਤੈਅ ਕਰਨ ਅਤੇ ਸਖਤ ਕਾਰਵਾਈ ਸ਼ੁਰੂ ਕਰਨ ਲਈ ਤੁਰੰਤ ਇਸ ਦੀ ਪੂਰੀ ਜਾਂਚ ਕੀਤੀ ਜਾਵੇ।”ਇਸ ਸ਼ਿਕਾਇਤ ‘ਤੇ ਹਸਪਤਾਲ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਹਸਪਤਾਲ ਦੇ ਫੇਸਬੁੱਕ ਦੇ ਅਧਿਕਾਰਿਕ ਪੇਜ ‘ਤੇ ਇਕ ਪੋਸਟ ਵਿਚ ਲਿਖਿਆ ਹੈ, ”ਸਰ ਐਨ. ਐਚ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਪ੍ਰਬੰਧਨ ਦਾ ਇਕ ਸੰਦੇਸ਼। ਜੀਵਨਭਰ ਲਈ ਸਤਿਕਾਰ।ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ।