ਚੰਡੀਗੜ੍ਹ ਵਿਚ ਬੀਤੀ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਵੱਡਾ ਹਾਦਸਾ ਵਾਪਰ ਗਿਆ ਹੈ। ਘਰ ਦੀ ਛੱਤ ਡਿੱਗ ਗਈ ਹੈ ਜਿਸ ਕਰਕੇ 3 ਬੱਚੇ ਜੋ ਉਸ ਸਮੇਂ ਘਰ ਵਿਚ ਮੌਜੂਦ ਸਨ, ਮਲਬੇ ਹੇਠਾਂ ਦਬ ਗਏ ਹਨ। ਇਸ ਦੌਰਾਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ।
ਤਿੰਨੋਂ ਜਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਚੰਡੀਗੜ੍ਹ ਦੇ ਮਨੀਮਾਜਰਾ ਦੇ ਗੋਬਿੰਦਪੁਰਾ ਇਲਾਕੇ ਵਿਚ ਇਹ ਹਾਦਸਾ ਵਾਪਰਿਆ ਹੈ ਜਿਥੇ ਭਾਰੀ ਮੀਂਹ ਮਗਰੋਂ ਘਰ ਦੀ ਛੱਤ ਡਿੱਗ ਗਏ ਤੇ 3 ਮਾਸੂਮ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਮਲਬੇ ਹੇਠਾਂ ਦੱਬ ਗਏ। ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਪਹੁੰਚਦੇ ਹਨ ਤੇ ਮਲਬੇ ਹੇਠਾਂ ਦੱਬੇ ਬੱਚਿਆਂ ਨੂੰ ਕੱਢਿਆ ਜਾਂਦਾ ਹੈ। ਹਾਲਾਂਕਿ ਡਾਕਟਰਾਂ ਅਨੁਸਾਰ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ‘ਪੰਜਾਬ ਕਾਂਗਰਸ ਦੀ ਲੀਡਰਸ਼ਿਪ ‘ਚ ਨਹੀਂ ਹੋਵੇਗੀ ਕੋਈ ਤਬਦੀਲੀ’-ਹਾਈਕਮਾਨ ਨੇ ਆਗੂਆਂ ਨੂੰ ਧੜੇਬੰਦੀ ਛੱਡਣ ਲਈ ਕਿਹਾ
ਬੱਚੇ ਘਰ ਦੇ ਅੰਦਰ ਖੇਡ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਗੁਆਂਢ ਵਿਚ ਰਹਿੰਦਾ ਹੋਇਆ ਬੱਚਾ ਵੀ ਇਸ ਘਰ ਵਿਚ ਖੇਡ ਰਿਹਾ ਸੀ। ਦੋਸਤਾਂ ਨਾਲ ਖੇਡਣ ਲਈ ਉਹ ਘਰ ਵਿਚ ਆਇਆ ਸੀ ਪਰ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। 12 ਸਾਲ ਦਾ ਚੰਨੀ, 14 ਸਾਲ ਦਾ ਗੌਰਵ ਤੇ ਰਾਹੁਲ ਨਾਂ ਦਾ ਇਕ ਬੱਚਾ ਸ਼ਾਮਲ ਹੈ, ਜੋ ਕਿ ਹਾਦਸੇ ਵਿਚ ਜ਼ਖਮੀ ਹਨ। ਦੋ ਜਵਾਕ ਤਾਂ ਭਰਾ ਸਨਤੇ ਤੀਜਾ ਗੁਆਂਢ ਵਿਚ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























