ਤਰਨਤਾਰਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਤਰਨਤਾਰਨ ਅਧੀਨ ਪੈਂਦੇ ਪੰਡੋਰੀ ਗੋਲਾ ਪਿੰਡ ਵਿਚ ਬੀਤੀ ਰਾਤ ਸੁੱਤੇ ਪਏ ਪਰਿਵਾਰ ‘ਤੇ ਘਰ ਦੀ ਛੱਤ ਡਿੱਗ ਗਈ ਜਿਸ ਨਾਲ 3 ਬੱਚਿਆਂ ਸਣੇ ਘਰ ਦੇ 5 ਜੀਆਂ ਦੀ ਮੌਤ ਹੋ ਗਈ।
ਹਾਦਸੇ ਵਿਚ ਪਤੀ-ਪਤਨੀ ਸਣੇ ਤਿੰਨ ਬੱਚਿਆਂ ਦੀ ਜਾਨ ਚਲੀ ਗਈ। – ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ, ਅਮਰਜੀਤ ਕੌਰ, ਏਕੂ ਤੇ ਗੁਰਲਾਲ ਸਿੰਘ ਵਜੋਂ ਹੋਈ ਹੈ। ਹਾਦਸੇ ਦੇ ਬਾਅਦ ਸਦਰ ਥਾਣਾ ਪੁਲਿਸ ਤੇ ਪਿੰਡ ਵਾਲਿਆਂ ਨੇ ਛੱਤ ਦੇ ਮਲਬੇ ਵਿਚ ਫਸੇ 5 ਲੋਕਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ ਗਰੀਬ ਪਰਿਵਾਰ ‘ਤੇ ਛੱਤ ਡਿਗਣ ਦੇ ਮਾਮਲੇ ‘ਚ ਪੂਰਾ ਪਿੰਡ ਸਦਮੇ ‘ਚ ਹੈ। ਹਾਦਸੇ ਵਿਚ ਸਾਰੇ ਦਾ ਸਾਰਾ ਪਰਿਵਾਰ ਮੁੱਕ ਗਿਆ, ਨਾ ਬੰਦੇ, ਨਾ ਬੱਚੇ ਤੇ ਨਾ ਹੀ ਸਮਾਨ ਬਚ ਸਕਿਆ।
ਵੀਡੀਓ ਲਈ ਕਲਿੱਕ ਕਰੋ -:
