ਬਠਿੰਡਾ ਦੇ ਪਰਸ ਰਾਮ ਨਗਰ ‘ਚ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿਚ ਇਕ ਮਹਿਲਾ ਦੀ ਦੀ ਮੌਤ ਹੋ ਗਈ। ਘਰ ਦੀ ਅਚਾਨਕ ਛੱਤ ਡਿੱਗ ਪਈ ਇਸ ਛੱਤ ਦੇ ਥੱਲੇ ਤਿੰਨ ਲੋਕ ਦੱਬ ਗਏ ਜਿਨਾਂ ਨੂੰ ਮਹੱਲੇ ਦੇ ਲੋਕਾਂ ਨੇ ਬਾਹਰ ਕੱਢਿਆ ਅਤੇ ਇੱਕ ਮਹਿਲਾ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ।
ਘਰ ਦੇ ਮਾਲਕ ਗੁੱਡੂ ਸ਼ਰਮਾ ਨੇ ਦੱਸਿਆ ਉਨ੍ਹਾਂ ਦੇ ਘਰ ਉਨ੍ਹਾਂ ਦੇ ਰਿਸ਼ਤੇਦਾਰ ਤੇ ਉਨ੍ਹਾਂ ਦੀ ਸਾਲੀ ਆਈ ਹੋਈ ਸੀ ਅਤੇ ਛੱਤ ਦੇ ਥੱਲੇ ਉਹਨਾਂ ਦਾ ਬੇਟਾ ਬੇਟੀ ਅਤੇ ਇਹਨਾਂ ਦੀ ਸਾਲੀ ਬੈਠੇ ਹੋਏ ਸਨ। ਅਚਾਨਕ ਛੱਤ ਡਿੱਗ ਗਈ। ਕੁਝ ਵੀ ਸਮਝ ਨਹੀਂ ਆਉਂਦਾ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਉੱਥੇ ਗੁੱਡੂ ਦੀ ਸਾਲੀ ਦੀ ਮੌਤ ਹੋ ਗਈ ਜਦਕਿ ਇਹਨਾਂ ਦੇ ਬੇਟਾ ਅਤੇ ਬੇਟੀ ਜਖਮੀ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਭਲਕੇ ਸੱਦੀ ਕੈਬਨਿਟ ਬੈਠਕ, ਹੜ੍ਹ ਪੀੜਤਾਂ ਲਈ ਹੋ ਸਕਦਾ ਹੈ ਵੱਡਾ ਐਲਾਨ
ਕਮਰੇ ਦੇ ਵਿੱਚ ਪਿਆ ਪੂਰਾ ਸਮਾਨ ਵੀ ਤਹਿਸ ਨਹਿਸ ਹੋ ਗਿਆ ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਸਹਾਰਾ ਵੈਲਫੇਅਰ ਸੋਸਾਇਟੀ ਦੇ ਸੰਦੀਪ ਗਿੱਲ ਨੇ ਦੱਸਿਆ ਕਿ ਸਾਡੇ ਕੰਟਰੋਲ ਰੂਮ ‘ਤੇ ਫੋਨ ਆਇਆ ਸੀ ਅਸੀਂ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਆਏ ਹਾਂ। ਜਿਨ੍ਹਾਂ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























