ਨਾਭਾ ਦੇ ਪਿੰਡ ਸਹੌਲੀ ‘ਚ ਭਾਰੀ ਮੀਂਹ ਆਫ਼ਤ ਬਣ ਕੇ ਵਰ੍ਹਿਆ। ਉਥੋਂ ਦੇ ਗਰੀਬ ਪਰਿਵਾਰ ਦੇ ਘਰ ਦੀ ਗਾਡਰ ਬਾਲਿਆਂ ਵਾਲੀ ਛੱਤ ਡਿੱਗ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਸ਼ਾਮ ਨੂੰ ਰੋਟੀ ਬਣਾ ਰਿਹਾ ਸੀ। ਪਰਿਵਾਰਿਕ ਮੈਂਬਰਾਂ ਨੇ ਬਾਹਰ ਭੱਜ ਕੇ ਆਪਣੀ ਜਾਨ ਬਚਾਈ।
ਜੇਕਰ ਸਮਾਂ ਰਹਿੰਦਿਆਂ ਪਰਿਵਾਰ ਭੱਜ ਕੇ ਘਰੋਂ ਬਾਹਰ ਨਾ ਜਾਂਦਾ ਤਾਂ ਜਾਨੀ ਨੁਕਸਾਨ ਹੋ ਜਾਣਾ ਸੀ। ਹੁਣ ਗਰੀਬ ਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਪਰਿਵਾਰ ਦੇ ਮੁਖੀ ਦਾ ਕਹਿਣਾ ਹੈ ਕਿ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹਾਂ ਤੇ ਹੁਣ ਘਰ ਦੀ ਛੱਤ ਡਿਗਣ ਕਰਕੇ ਸਾਡੀ ਪ੍ਰੇਸ਼ਾਨੀ ਵਧ ਗਈ ਹੈ ਤੇ ਸਾਡੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਘਰ ਦੀ ਛੱਤ ਪਾਉਣ ਵਿਚ ਸਾਡੀ ਆਰਥਿਕ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























