ਰੂਸ ਤੇ ਯੂਕਰੇਨ ਵਿਚਾਲੇ ਸ਼ਨੀਵਾਰ 10ਵੇਂ ਦਿਨ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਰੂਸ ਨੇ ਯੂਕਰੇਨ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਰੂਸ ਨੇ ਯੂਕਰੇਨ ਦੇ ਜੰਗ ਵਾਲੇ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਦੋ ਜਗ੍ਹਾ ਮਾਰਿਓਪੋਲ ਤੇ ਵੋਲਵੋਨੋਖਾ ਵਿੱਚ ਗ੍ਰੀਨ ਕਾਰੀਡੋਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀਆਂ ਨੂੰ ਕੱਢਣ ਦੀ ਦਿਸ਼ਾ ਵਿੱਚ ਹੁਣ ਇਹ ਬਹੁਤ ਹੀ ਮਹੱਤਵਪੂਰਨ ਹੈ। ਇਹ ਸੀਜ਼ਫਾਇਰ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ ਇਨ੍ਹਾਂ ਦੋਹਾਂ ਇਲਾਕਿਆਂ ਵਿੱਚ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ। ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ਤੇ ਰੂਸ ਵਿਚਾਲੇ ਦੂਜੀ ਦੌਰ ਦੀ ਗੱਲਬਾਤ ਦੇ ਬਾਅਦ ਇਸ ਕਾਰੀਡੋਰ ਨੂੰ ਬਣਾਉਣ ‘ਤੇ ਸਹਿਮਤੀ ਬਣੀ ਹੈ।
ਰੂਸ ਨੇ ਐਲਾਨ ਕੀਤਾ ਹੈ ਕਿ ਇਹ ਸੀਜ਼ਫਾਇਰ 11.30 ਵਜੇ ਤੋਂ ਸ਼ੁਰੂ ਹੋਵੇਗਾ ਜੋ ਮਨੁੱਖੀ ਅਧਿਕਾਰ ‘ਤੇ ਕੀਤਾ ਗਿਆ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਕੱਢਣ ਦਾ ਮੌਕਾ ਦਿੱਤਾ ਜਾ ਸਕੇ। ਇਸ ਸਬੰਧੀ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਨੂੰ ਮਾਸਕੋ ਦੇ ਸਮੇਂ ਅਨੁਸਾਰ 10 ਵਜੇ ਸਵੇਰੇ ਰੂਸ ਵੱਲੋਂ ਸੀਜ਼ਫਾਇਰ ਕੀਤਾ ਜਾ ਰਿਹਾ ਹੈ। ਰੂਸ ਮਾਰਿਓਪੋਲ ਰੇ ਵੋਲਵੋਨੋਖਾ ਵਿੱਚ ਕਾਰੀਡੋਰ ਖੋਲ੍ਹਣ ਜਾ ਰਿਹਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਕਿ ਇਸ ਮਨੁੱਖੀ ਕਾਰੀਡੋਰ ਤੇ ਸੀਜ਼ਫਾਇਰ ‘ਤੇ ਯੂਕਰੇਨ ਨੇ ਵੀ ਸਹਿਮਤੀ ਜਤਾਈ ਹੈ। ਇਸ ਪਹਿਲਾਂ ਰੂਸ ਨੇ ਯੂਕਰੇਨ ਦੇ ਨਾਗਰਿਕਾਂ ‘ਤੇ ਦੋਸ਼ ਲੱਗਿਆ ਕਿ ਉਨ੍ਹਾਂ ਨੇ ਆਪਣੇ ਵੱਖ-ਵੱਖ ਸ਼ਹਿਰਾਂ ਵਿੱਚ 3700 ਤੋਂ ਵੱਧ ਭਾਰਤੀਆਂ ਨੂੰ ਜ਼ਬਰਦਸਤੀ ਕੈਦ ਕਰ ਕੇ ਰੱਖਿਆ ਹੈ।
ਦੱਸ ਦੇਈਏ ਕਿ ਪੀਐੱਮ ਮੋਦੀ ਹੁਣ ਤੱਕ ਦੋ ਵਾਰ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਸ ਸਬੰਧ ਵਿੱਚ ਗੱਲਬਾਤ ਕੀਤੀ ਹੈ। ਭਾਰਤ ਨੇ ਯੂਕਰੇਨ ਤੇ ਰੂਸ ਤੋਂ ਮੰਗ ਕੀਤੀ ਸੀ ਕਿ ਉਹ ਸਾਡੇ ਨਾਗਰਿਕਾਂ ਨੂੰ ਨਿਕਲਣ ਦਾ ਮੌਕਾ ਦੇਣ ਤੇ ਸੀਜ਼ਫਾਇਰ ਦਾ ਐਲਾਨ ਕਰਨ। ਜ਼ਿਕਰਯੋਗ ਹੈ ਕਿ ਹਾਲੇ ਵੀ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਯੂਕਰੇਨ ਵਿੱਚ ਫਸੇ ਹੋਏ ਹਨ, ਜਿੱਥੇ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ।
ਵੀਡੀਓ ਲਈ ਕਲਿੱਕ ਕਰੋ -: