ਰੂਸ ਤੇ ਯੂਕਰੇਨ ਵਿਚਾਲੇ 29ਵੇਂ ਦਿਨ ਵੀ ਜਾਰੀ ਹੈ। ਇਸੇ ਵਿਚਾਲੇ ਰੂਸ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਰੂਸ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਆਪਣੇ ਦੇਸ਼ ਵਿੱਚ ਗੂਗਲ ਨਿਊਜ਼ ਨੂੰ ਬਲਾਕ ਕਰ ਦਿੱਤਾ ਹੈ। ਰੂਸ ਦੇ ਸੰਚਾਰ ਰੈਗੂਲੇਟਰ ਨੇ ਗੂਗਲ ਨਿਊਜ਼ ਦੇ ਖਿਲਾਫ ਇਹ ਕਾਰਵਾਈ ਕੀਤੀ ਹੈ। ਰੈਗੂਲੇਟਰ ਨੇ ਗੂਗਲ ਨਿਊਜ਼ ‘ਤੇ ਇਲਜ਼ਾਮ ਲਗਾਇਆ ਹੈ ਉਹ ਯੂਕਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਬਾਰੇ ਝੂਠੇ ਕੰਟੇਂਟ ਨੂੰ ਐਕਸੈਸ ਕਰਨ ਦੀ ਆਗਿਆ ਦਿੰਦਾ ਹੈ। ਰਿਪੋਰਟ ਮੁਤਾਬਕ ਰੂਸ ਵਿੱਚ ਹਾਲ ਹੀ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਸੀ, ਜਿਸ ਦੇ ਤਹਿਤ ਰੂਸੀ ਫੌਜ ਨੂੰ ਬਦਨਾਮ ਕਰਨ ਵਾਲੀ ਕਿਸੇ ਵੀ ਘਟਨਾ ਦੀ ਰਿਪੋਰਟ ਕਰਨਾ ਗੈਰ-ਕਾਨੂੰਨੀ ਹੈ।
ਹਾਲ ਹੀ ਵਿੱਚ ਰੂਸ ਦੀ ਇੱਕ ਅਦਾਲਤ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਕੱਟੜਪੰਥੀ ਸੰਗਠਨ ਕਰਾਰ ਦਿੰਦਿਆਂ ਇਸ ‘ਤੇ ਬੈਨ ਲਗਾ ਦਿੱਤਾ ਸੀ। ਅਧਿਕਾਰੀਆਂ ਵੱਲੋਂ ਯੂ.ਐੱਸ. ਦੀ ਸੋਸ਼ਲ ਮੀਡੀਆ ਕੰਪਨੀ ਮੇਟਾ ‘ਤੇ ਯੂਕਰੇਨ ਦੀ ਜੰਗ ਦੌਰਾਨ ਰਸੋਫੋਬੀਆ ਨੂੰ ਬਰਦਾਸ਼ਤ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਸੀ । ਫਿਰ Tverskoye ਜ਼ਿਲ੍ਹਾ ਅਦਾਲਤ ਨੇ ਕਿਹਾ ਸੀ ਕਿ ਅਦਾਲਤ ਨੇ ਕੱਟੜਪੰਥੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਦੋ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾਉਣ ਲਈ ਸਰਕਾਰੀ ਵਕੀਲਾਂ ਦੀ ਬੇਨਤੀ ‘ਤੇ ਸਹਿਮਤੀ ਦਿੱਤੀ ਹੈ, ਪਰ ਮੈਟਾ ਦੀ WhatsApp ਮੈਸੇਂਜਰ ਸੇਵਾ ‘ਤੇ ਪਾਬੰਦੀ ਨਹੀਂ ਲਗਾਈ ਜਾਵੇਗੀ, ਕਿਉਂਕਿ ਇਹ ਜਨਤਕ ਫੋਰਮ ਨਹੀਂ ਹੈ।
ਇਹ ਵੀ ਪੜ੍ਹੋ: PM ਮੋਦੀ ਨੂੰ ਮਿਲਣਗੇ ਪੰਜਾਬ ਦੇ ਸੀਐੱਮ ਭਗਵੰਤ ਮਾਨ, ਅੱਜ ਦੁਪਹਿਰ 1 ਵਜੇ ਦਿੱਲੀ ‘ਚ ਹੋਵੇਗੀ ਮੁਲਾਕਾਤ
ਦੱਸ ਦੇਈਏ ਕਿ ਰੂਸ ਨੇ ਪਿਛਲੇ ਦਿਨੀਂ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਵੀ ਰੂਸ ਦੇ ਨਿਸ਼ਾਨੇ ‘ਤੇ ਹਨ। ਦਰਅਸਲ ਫੇਸਬੁੱਕ, ਟਵਿੱਟਰ, ਗੂਗਲ ਅਤੇ ਇੰਸਟਾਗ੍ਰਾਮ ਨਾਲ ਰੂਸ ਦਾ ਟਕਰਾਅ ਯੂਕਰੇਨ ਨਾਲ ਜਾਰੀ ਜੰਗ ਕਾਰਨ ਹੈ । ਯੁੱਧ ਕਾਰਨ ਕਈ ਕੰਪਨੀਆਂ ਨੇ ਰੂਸ ਵਿਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਸੀ, ਜਦੋਂ ਕਿ ਕੁਝ ਨੇ ਰੂਸ ‘ਤੇ ਕਈ ਸਖਤੀ ਜਾਂ ਪਾਬੰਦੀਆਂ ਲਗਾ ਦਿੱਤੀਆਂ ਸਨ । ਇੰਨਾ ਹੀ ਨਹੀਂ ਫੇਸਬੁੱਕ ਨੇ ਯੂਕਰੇਨ ਵਿੱਚ ਨਫਰਤ ਭਰੇ ਭਾਸ਼ਣ ਦੇ ਨਿਯਮਾਂ ਨੂੰ ਵੀ ਬਦਲ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: