ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਤੋਂ ਹੀ ਰੂਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਕੜੀ ਵਿੱਚ ਆਸਟ੍ਰੇਲੀਆ ਨੇ ਐਤਵਾਰ ਨੂੰ ਰੂਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਵਿਸਥਾਰ ਕੀਤਾ । ਆਸਟ੍ਰੇਲੀਆ ਨੇ ਯੂਕਰੇਨ ਨੂੰ ਵਾਧੂ ਹਥਿਆਰਾਂ ਤੇ ਮਨੁੱਖੀ ਸਹਾਇਤਾ ਦਾ ਵਾਅਦਾ ਕਰਦਿਆਂ ਰੂਸ ਨੂੰ ਐਲੂਮੀਨਾ ਅਤੇ ਬਾਕਸਾਈਟ ਦੇ ਸਾਰੇ ਨਿਰਯਾਤ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ। ਆਸਟ੍ਰੇਲੀਆ ਵੱਲੋਂ ਲਗਾਈ ਗਈ ਨਿਰਯਾਤ ਪਾਬੰਦੀ ਦਾ ਉਦੇਸ਼ ਰੂਸ ਵਿੱਚ ਐਲੂਮੀਨੀਅਮ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਨਾ ਹੈ, ਜੋ ਕਿ ਆਪਣੇ ਐਲੂਮੀਨਾ ਦੇ 20 ਪ੍ਰਤੀਸ਼ਤ ਲਈ ਆਸਟ੍ਰੇਲੀਆ ‘ਤੇ ਨਿਰਭਰ ਕਰਦਾ ਹੈ ।
ਆਸਟ੍ਰੇਲੀਆ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਰੂਸੀ ਓਲੀਗਾਰਕ ਓਲੇਗ ਡੇਰਿਪਸਕਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਓਲੇਗ ਡੇਰਿਪਸਕਾ ਦੀ ਕੁਈਨਜ਼ਲੈਂਡ ਐਲੂਮਿਨਾ ਲਿਮਿਟੇਡ ਵਿੱਚ ਕੁਝ ਹਿੱਸੇਦਾਰੀ ਰੱਖਦੇ ਹਨ । ਇਹ ਕੰਪਨੀ ਰੂਸੀ ਐਲੂਮੀਨੀਅਮ ਕੰਪਨੀ ਰੁਸਲ ਅਤੇ ਮਾਈਨਿੰਗ ਕੰਪਨੀ ਰੀਓ ਟਿੰਟੋ ਦੇ ਵਿਚਕਾਰ ਇੱਕ ਜੁਆਇੰਟ ਵੈਂਚਰ ਹੈ। ਆਸਟ੍ਰੇਲੀਆ ਨੇ ਰੂਸ ਨਾਲ ਸਾਰੇ ਵਪਾਰਕ ਸਬੰਧਾਂ ਨੂੰ ਤੋੜਨ ਦਾ ਵਾਅਦਾ ਕੀਤਾ ਹੈ । ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਯੂਕਰੇਨ ਤੋਂ ਰੂਸੀ ਫੌਜਾਂ ਨੂੰ ਬਾਹਰ ਕੱਢਣ ਲਈ ਪੁਤਿਨ ਸਰਕਾਰ ‘ਤੇ ਵੱਧ ਤੋਂ ਵੱਧ ਦਬਾਅ ਬਣਾਉਣ ਲਈ ਕੰਮ ਕਰ ਰਹੀ ਹੈ। ਇਸ ਦੇ ਲਈ ਹੋਰ ਸਾਥੀਆਂ ਤੋਂ ਵੀ ਮਦਦ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਮਚਾਈ ਧਮਾਲ, ਪੁਲਿਸ ‘ਚ 10,000 ਭਰਤੀਆਂ ਸਣੇ 4 ਦਿਨਾਂ ‘ਚ ਲਏ ਚਾਰ ਵੱਡੇ ਫ਼ੈਸਲੇ
ਮੌਰੀਸਨ ਨੇ ਕਿਹਾ ਕਿ ਯੂਕਰੇਨ ‘ਤੇ ਹਮਲੇ ਤੋਂ ਬਾਅਦ ਆਸਟ੍ਰੇਲੀਆ ਨੇ ਰੂਸੀ ਅਧਿਕਾਰੀਆਂ ਅਤੇ ਅਦਾਰਿਆਂ ‘ਤੇ 476 ਪਾਬੰਦੀਆਂ ਲਗਾਈਆਂ ਹਨ । ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਯੂਕਰੇਨ ਦੀ ਬੇਨਤੀ ਤੋਂ ਬਾਅਦ ਆਸਟ੍ਰੇਲੀਆ ਉਸਨੂੰ 70,000 ਟਨ ਥਰਮਲ ਕੋਲਾ ਦਾਨ ਕਰੇਗਾ । ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਨਾਲ 10 ਲੱਖ ਘਰਾਂ ਨੂੰ ਬਿਜਲੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਮਨੁੱਖੀ ਸਹਾਇਤਾ ਵਿੱਚ ਵੀ ਵਾਧਾ ਕਰੇਗਾ। ਮਾਨਵਤਾਵਾਦੀ ਵਜੋਂ 30 ਮਿਲੀਅਨ ਡਾਲਰ ਵਾਧੂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਯੂਕਰੇਨ ਦੀ ਸੁਰੱਖਿਆ ਲਈ 28 ਮਿਲੀਅਨ ਡਾਲਰ ਵੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਯੂਕਰੇਨ ਨੂੰ ਅਸਲਾ ਅਤੇ ਬਾਡੀ ਆਰਮਰ ਵੀ ਦਾਨ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: