ਸਿੱਖਾਂ ਦੀ ਕੌਮ ਨੂੰ ਹਮੇਸ਼ਾ ਦੂਜਿਆਂ ਦੀ ਸੇਵਾ ਕਰਨ ਵਾਲਿਆਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸੇਵਾ ਦੀ ਭਾਵਨਾ ਸਿੱਖਾਂ ਦੇ ਡੀਐਨਏ ਵਿੱਚ ਹੈ। ਇਹੀ ਕਾਰਨ ਹੈ ਕਿ ਜਦੋਂ ਕਿਤੇ ਵੀ ਕੋਈ ਸੰਕਟ ਆਇਆ ਤਾਂ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ ਹੈ । ਦੇਸ਼-ਵਿਦੇਸ਼ ਤੱਕ ਅਜਿਹੀਆਂ ਕਈ ਮਿਸਾਲਾਂ ਮਿਲਣਗੀਆਂ, ਜਿੱਥੇ ਸਿੱਖਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਸੰਕਟ ਦੇ ਸਮੇਂ ਲੋਕਾਂ ਦੀ ਮਦਦ ਕੀਤੀ । ਇਹੀ ਜਜ਼ਬਾ ਹੁਣ ਯੂਕਰੇਨ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਸਿੱਖ ਕੌਮ ਦੇ ਲੋਕ ਜੰਗ ਵਾਲੀ ਸਥਾਨ ‘ਤੇ ਜਾ ਕੇ ਲੰਗਰ ਵੰਡ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ । ਇਹ ਸੇਵਾ ਕਿਸੇ ਸਵਾਰਥ ਨਾਲ ਨਹੀਂ ਸਗੋਂ ਨਿਰਸਵਾਰਥ ਹੋ ਕੇ ਮਨੁੱਖਤਾ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ।
ਹੁਣ ਯੂਕਰੇਨ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਲੰਗਰ ਤਿਆਰ ਕਰ ਕੇ ਗੱਡੀਆਂ ਰਾਹੀਂ ਲਿਜਾ ਕੇ ਵਰਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਟਰੇਨਾਂ ਵਿੱਚ ਯਾਤਰੀਆਂ ਨੂੰ ਖਾਣਾ ਖੁਆਇਆ ਜਾ ਰਿਹਾ ਹੈ । ਦੱਸ ਦੇਈਏ ਕਿ ਜਿਵੇਂ ਹੀ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਇਆ ਤਾਂ ਲੋਕਾਂ ਨੇ ਬੈਂਕ ਖਾਤਿਆਂ ਵਿੱਚੋਂ ਆਪਣੇ ਪੈਸੇ ਕਢਵਾ ਲਏ ਅਤੇ ਸਟੋਰਾਂ ਵਿੱਚ ਜਾ ਕੇ ਥੋਕ ਵਿੱਚ ਰਾਸ਼ਨ ਖਰੀਦਿਆ ਅਤੇ ਆਪਣੇ ਘਰਾਂ ਵਿੱਚ ਸਟੋਰ ਕਰ ਲਿਆ ਤਾਂ ਜੋ ਯੁੱਧ ਦੌਰਾਨ ਨਾ ਤਾਂ ਉਹ ਘਰ ਤੋਂ ਬਾਹਰ ਨਿਕਲਣ ਨਾ ਹੀ ਉਨ੍ਹਾਂ ਨੂੰ ਕੋਈ ਖਾਣ-ਪੀਣ ਦੀ ਕੋਈ ਸਮੱਸਿਆ ਆਏ।
ਇਹ ਵੀ ਪੜ੍ਹੋ: ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’
ਇਸ ਤੋਂ ਇਲਾਵਾ ਜਿਹੜੇ ਲੋਕ ਉੱਥੇ ਪੜ੍ਹਾਈ ਲਈ ਗਏ ਹਨ ਜਾਂ ਜਿਹੜੇ ਲੋਕ ਘਰੋਂ ਦੂਰ ਨੌਕਰੀ ਲਈ ਉਥੇ ਗਏ ਹਨ ਅਤੇ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਥਾਂ ਨਾ ਹੋਣ ਕਾਰਨ ਉਹ ਖਾਣ-ਪੀਣ ਦੀਆਂ ਵਸਤੂਆਂ ਨੂੰ ਸਟੋਰ ਕਰਨ ਤੋਂ ਅਸਮਰੱਥ ਹਨ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ । ਭਾਰਤ ਸਰਕਾਰ ਵੀ ਉੱਥੇ ਫਸੇ ਲੋਕਾਂ ਨੂੰ ਕੱਢਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ। ਅਜਿਹੇ ਵਿੱਚ ਸਿੱਖਾਂ ਦੇ ਇਸ ਉਪਰਾਲੇ ਨਾਲ ਉੱਥੇ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: