ਰੂਸ -ਯੂਕਰੇਨ ਜੰਗ ਨੂੰ 54 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਰੂਸੀ ਫੌਜ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਰੂਸੀ ਫੌਜ ਵੱਲੋਂ ਯੂਕਰੇਨ ਦੇ ਲਵੀਵ ਸ਼ਹਿਰ 5 ਸ਼ਕਤੀਸ਼ਾਲੀ ਤੇ ਜਾਨਲੇਵਾ ਮਿਜ਼ਾਈਲਾਂ ਦਾਗੀਆਂ ਗਈਆਂ ਹਨ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 8 ਲੋਕ ਜ਼ਖਮੀ ਦੱਸਿਆ ਜਾ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਯੂਕਰੇਨ ਦੇ ਰਾਹਸਟ੍ਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਪੂਰਬੀ ਡੋਨਬਾਸ ਇਲਾਕੇ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਯੁੱਧ ਵਿੱਚ ਆਖਰੀ ਸਮੇਂ ਤੱਕ ਲੜਨ ਦਾ ਸੰਕਲਪ ਲਿਆ ਹੈ। ਦੱਸ ਦੇਈਏ ਕਿ ਰੂਸੀ ਫੌਜ ਵੱਲੋਂ ਬੰਦਰਗਾਹ ਸ਼ਹਿਰ ਵਿੱਚ ਇੱਕ ਵਿਸ਼ਾਲ ਸਟੀਲ ਪਲਾਂਟ ਨੂੰ ਤਬਾਹ ਕਰ ਦਿੱਤਾ ਗਿਆ ਹੈ, ਜੋ ਕਿ ਦੱਖਣੀ ਯੂਕਰੇਨੀ ਸ਼ਹਿਰ ਮਾਰੀਉਪੋਲ ਵਿੱਚ ਵਿਰੋਧ ਦਾ ਆਖਰੀ ਸਥਾਨ ਸੀ। ਲਵੀਵ ਅਤੇ ਬਾਕੀ ਪੱਛਮੀ ਯੂਕਰੇਨ ਦੇਸ਼ ਦੇ ਦੂਜੇ ਹਿੱਸਿਆਂ ਨਾਲੋਂ ਰੂਸੀ ਹਮਲੇ ਤੋਂ ਘੱਟ ਪ੍ਰਭਾਵਿਤ ਹੋਏ ਹਨ, ਅਤੇ ਹੁਣ ਤੱਕ ਇਹ ਸ਼ਹਿਰ ਸੁਰੱਖਿਅਤ ਪਨਾਹਗਾਹ ਮੰਨਿਆ ਜਾਂਦਾ ਸੀ।
ਇਸ ਸਬੰਧੀ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਿਮਗਲ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਇਸ ਜੰਗ ਨੂੰ ਜਿੱਤਣ ਲਈ ਆਖਰੀ ਸਾਹ ਤੱਕ ਲੜਾਂਗੇ। ਯੂਕਰੇਨ ਕੂਟਨੀਤੀ ਰਾਹੀਂ ਜੰਗ ਖ਼ਤਮ ਕਰਨ ਲਈ ਤਿਆਰ ਹੈ, ਪਰ ਸਾਡਾ ਸਰੈਂਡਰ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਯੂਕਰੇਨ ਦੀ ਉਪ ਰੱਖਿਆ ਮੰਤਰੀ ਹੰਨਾਹ ਮਲਯਾਰ ਨੇ ਮਾਰੀਉਪੋਲ ਨੂੰ ਯੂਕਰੇਨ ਦੀ ਰੱਖਿਆ ਕਰਨ ਵਾਲੀ ਢਾਲ ਦੱਸਿਆ ਹੈ। ਉਸ ਨੇ ਕਿਹਾ ਕਿ ਮਾਰੀਉਪੋਲ ‘ਤੇ ਰੂਸ ਦੇ ਹਮਲੇ ਦੇ ਬਾਵਜੂਦ ਯੂਕਰੇਨ ਦੀਆਂ ਫੌਜਾਂ ਮਜ਼ਬੂਤ ਹਨ।
ਦੱਸ ਦੇਈਏ ਕਿ ਯੂਕਰੇਨੀ ਫੌਜ ਨੇ ਦਾਅਵਾ ਕੀਤਾ ਕਿ ਜੰਗ ਵਿੱਚ ਰੂਸ ਨੇ ਆਪਣੇ 20 ਹਜ਼ਾਰ ਤੋਂ ਫੌਜੀਆਂ ਨੂੰ ਗੁਆ ਦਿੱਤਾ ਹੈ। ਇਸ ਤੋਂ ਇਲਾਵਾ ਹੁਣ ਤੱਕ ਰੂਸੀ ਫੌਜ ਨੂੰ ਬਹੁਤ ਨੁਕਸਾਨ ਹੋਇਆ ਹੈ। ਯੂਕਰੇਨੀ ਫੌਜ ਮੁਤਾਬਕ ਰੂਸ ਦੇ 165 ਜਹਾਜ਼, 773 ਟੈਂਕ, 4 ਮਿਜ਼ਾਈਲ ਲਾਂਚਰ ਸਿਸਟਮ ਤਬਾਹ ਹੋ ਗਏ ਹਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”