ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਵਿਚ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਜੰਗਬੰਦੀ ਲਈ ਰਾਜ਼ੀ ਹੋ ਗਏ ਹਨ। ਇਸ ਨਾਲ ਰੂਸ-ਯੂਕਰੇਨ ਦੇ ਵਿਚ ਜਲਦ ਸੰਘਰਸ਼ ਖਤਮ ਹੋਣ ਦੀ ਉਮੀਦ ਹੈ। ਟਰੰਪ ਨੇ ਮੰਗਲਵਾਰ ਨੂੰ ਟੈਲੀਫੋਨ ‘ਤੇ ਪੁਤਿਨ ਨਾਲ ਗੱਲਬਾਤ ਕੀਤੀ।
ਟਰੰਪ ਨੇ ਆਪਣੀ ਪੋਸਟ ਵਿਚ ਲਿਖਿਆ-ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਅੱਜ ਮੇਰੀ ਫੋਨ ‘ਤੇ ਬਹੁਤ ਵਧੀਆ ਗੱਲਬਾਤ ਹੋਈ। ਅਸੀਂ ਸਾਰੀ ਊਰਜਾ ਤੇ ਬੁਨਿਆਦੀ ਢਾਂਚੇ ‘ਤੇ ਤਤਕਾਲ ਜੰਗਬੰਦੀ ‘ਤੇ ਰਾਜ਼ੀ ਹੋਏ। ਇਸ ਸਮਝ ਦੇ ਨਾਲ ਅਸੀਂ ਪੂਰਨ ਜੰਗਬੰਦੀ ਲਈ ਤੇਜ਼ੀ ਨਾਲ ਕੰਮ ਕਰਾਂਗੇ ਤੇ ਆਖਿਰਕਾਰ ਰੂਸ ਤੇ ਯੂਕਰੇਨ ਵਿਚ ਇਸ ਭਿਆਨਕ ਜੰਗ ਨੂੰ ਖਤਮ ਕਰਾਂਗੇ।
ਉਨ੍ਹਾਂ ਅੱਗੇ ਲਿਖਿਆ ਕਿ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ। ਸ਼ਾਂਤੀ ਲਈ ਕਈ ਤੱਥਾਂ ‘ਤੇ ਚਰਚਾ ਕੀਤੀ ਗਈ ਜਿਸ ਵਿਚ ਇਹ ਤੱਥ ਵੀ ਸ਼ਾਮਲ ਹੈ ਕਿ ਹਜ਼ਾਰਾਂ ਸੈਨਿਕ ਮਾਰੇ ਜਾ ਰਹੇ ਹਨ ਤੇ ਰਾਸ਼ਟਰਪਤੀ ਪੁਤਿਨ ਤੇ ਰਾਸ਼ਟਰਪਤੀ ਜੇਲੇਂਸਕੀ ਦੋਵੇਂ ਯੁੱਧ ਨੂੰ ਖਤਮ ਕਰਨਾ ਚਾਹੁੰਦੇ ਹਨ। ਜੰਗਬੰਦੀ ਦੀ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਤੋਂ ਲਾਗੂ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਮਨੁੱਖਤਾ ਦੀ ਖਾਤਿਰ ਅਸੀਂ ਇਸ ਨੂੰ ਪੂਰਾ ਕਰਾਂਗੇ।
ਇਹ ਵੀ ਪੜ੍ਹੋ : ਕਰਨਲ ਸਣੇ ਉਸ ਦੇ ਪੁੱਤ ਨਾਲ ਕੁੱਟਮਾਰ ਦਾ ਮਾਮਲਾ : ਪਰਿਵਾਰ ਨੇ ਰਾਜਪਾਲ ਨੂੰ ਮਿਲਣ ਲਈ ਮੰਗਿਆ ਸਮਾਂ
ਰਿਪੋਰਟ ਮੁਤਾਬਕ ਟਰੰਪ ਨੇ ਯੂਕਰੇਨ ਵਿਚ 30 ਦਿਨਾਂ ਦੀ ਜੰਗਬੰਦੀ ‘ਤੇ ਗੱਲਬਾਤ ਕਰਨ ਲਈ ਪੁਤਿਨ ਨਾਲ ਗੱਲਬਾਤ ਕੀਤੀ। ਟਰੰਪ ਪ੍ਰਸ਼ਾਸਨ ਯੂਕਰੇਨ ਵੱਲੋਂ ਯੁੱਧ ਨੂੰ ਅਸਥਾਈ ਤੌਰ ਤੋਂ ਰੋਕਣ ‘ਤੇ ਰਾਜ਼ੀ ਹੋਣ ਦੇ ਬਾਅਦ ਸੰਘਰਸ਼ ਨੂੰ ਤਤਕਾਲ ਰੋਕਣ ‘ਤੇ ਜ਼ੋਰ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
