ਹੁਸ਼ਿਆਰਪੁਰ ਦੇ ਸਦਰ ਥਾਣਾ ਇੰਚਾਰਜ ਸਤੀਸ਼ ਕੁਮਾਰ ਤੇ ਰਿਟਾਇਰਡ ਏਸੀਪੀ ਰਣਧੀਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਲੁਧਿਆਣਾ ਵਿਚ ਮਾਮਲਾ ਦਰਜ ਹੋਣ ਦੇ ਬਾਅਦ ਐੱਸਐੱਸਪੀ ਸਰਤਾਜ ਸਿੰਘ ਚਹਿਲ ਨੇ ਐਕਸ਼ਨ ਲਿਆ ਹੈ।
ਦੱਸ ਦੇਈਏ ਕਿ ਰਿਟਾਇਰਡ ਏਸੀਪੀ ਨੇ ਗਲਤ ਤਰੀਕੇ ਨਾਲ ਪੀੜਤ ਦਾ 12 ਬੋਰ ਦਾ ਰਿਵਾਲਵਰ ਤੇ 10 ਜਿੰਦਾ ਕਾਰਤੂਸ ਆਪਣੇ ਕੋਲ ਰੱਖ ਲਏਸਨ। 2017 ਵਿਚ ਕੇਸ ਜਿੱਤਣ ‘ਤੇ ਕਈ ਵਾਰ ਥਾਣੇ ਦੇ ਚੱਕਰ ਕੱਟਣ ਦੇ ਬਾਵਜੂਦ ਉੁਸ ਨੂੰ ਪਿਸਤੌਲ ਨਹੀਂ ਮਿਲਿਆ ਜਿਸ ਦੇ ਬਾਅਦ ਪੀੜਤ ਨੇ ਪੁਲਿਸ ਅਧਿਕਾਰੀਆਂ ਤੋਂ ਗੁਹਾਰ ਲਗਾਈ ਤੇ ਜੁਆਇੰਟਸੀਪੀ ਰਵਚਰਨ ਸਿੰਘ ਬਰਾੜ ਨੇ ਜਾਂਚ ਕੀਤੀ ਜਿਸ ਦੇ ਬਾਅਦ ਪੀੜਤ ਜਸਪ੍ਰੀਤ ਸਿੰਘ ਦੇ ਬਿਆਨ ‘ਤੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਰਿਟਾਇਰਡ ਏਸੀਪੀ ਰਣਧੀਰ ਸਿੰਘ ਤੇ ਐੱਸਐੱਚਓ ਸਤੀਸ਼ ਕੁਮਾਰ ਖਿਲਾਫ ਧਾਰਾ 166-ਏ, 177, 192, 193, 199, 219, 409 ਤਹਿਤ ਕੇਸ ਦਰਜ ਕਰ ਲਿਆ।
ਇਹ ਵੀ ਪੜ੍ਹੋ : ਪਰਾਲੀ ਸਾੜਨ ਵਾਲਾ ਪਿੰਡ ਸੀਹੋਵਾਲ ਦਾ ਨੰਬਰਦਾਰ ਮੁਅੱਤਲ, ਡੀਸੀ ਨੇ ਲਗਾਇਆ 5,000 ਰੁ. ਦਾ ਜੁਰਮਾਨਾ
ਜ਼ਿਕਰਯੋਗ ਹੈ ਕਿ ਥਾਣਾ ਡਵੀਜ਼ਨ ਨੰਬਰ 3 ਦੇ ਤਤਕਾਲੀਨ ਥਾਣਾ ਇੰਚਾਰਜ ਸਤੀਸ਼ ਕੁਮਾਰ ਜੁਲਾਈ2019 ਤੋਂ ਫਰਵਰੀ 2021 ਦੇ ਵਿਚ ਥਾਣੇ ਵਿਚ ਬਤੌਰ ਐੱਸਐੱਚਓ ਤਾਇਨਾਤ ਸੀ। ਮੌਜੂਦਾ ਸਮੇਂ ਸਤੀਸ਼ ਕੁਮਾਰ ਹੁਸ਼ਿਆਰਪੁਰ ਵਿਚ ਥਾਣਾ ਇੰਚਾਰਜ ਹੈ।
ਵੀਡੀਓ ਲਈ ਕਲਿੱਕ ਕਰੋ : –