ਸਦਗੁਰੂ ਤੇ ਧਾਰਮਿਕ ਗੁਰੂ ਜੱਗੀ ਵਸੂਦੇਵ ਦੀ ਬ੍ਰੇਨ ਸਰਜਰੀ ਹੋਈ ਹੈ। ਉਨ੍ਹਾਂ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਐਮਰਜੈਂਸੀ ਸਰਜਰੀ ਕੀਤੀ ਗਈ। ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ ਕਿਉਂਕਿ ਬ੍ਰੇਨ ਦੇ ਅੰਦਰ ਸੋਜਿਸ਼ ਦੇ ਨਾਲ ਖੂਨ ਵੀ ਰਿਸ ਰਿਹਾ ਸੀ। ਉਨ੍ਹਾਂ ਨੂੰ ਦਿੱਲੀਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਸਰਜਰੀ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ।
ਸਦਗੁਰੂ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਤੋਂ ਉਨ੍ਹਾਂ ਦੇ ਬ੍ਰੇਨ ਵਿਚ ਦਰਦ ਹੋ ਰਿਹਾ ਸੀ। ਉਨ੍ਹਾਂ ਦੀ ਬ੍ਰੇਨ ਸਰਜਰੀ ਹੋਈ ਹੈ। ਦਿਮਾਗ ਵਿਚ ਖੂਨ ਰਿਸ ਰਿਹਾ ਸੀ। ਦਿਮਾਗ ਵਿਚ ਸੋਜਿਸ਼ ਆ ਗਈ ਸੀ। ਸਰਜਰੀ ਤੋਂ ਬਾਅਦ ਸਦਗੁਰੂ ਗੱਲਬਾਤ ਕਰ ਰਹੇ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਸਦਗੁਰੂ ਜੱਗੀ ਵਸੂਦੇਵ ਮੋਟੀਵੇਸ਼ਨਲ ਸਪੀਕਰ ਵਜੋਂ ਵੀ ਜਾਣੇ ਜਾਂਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬ੍ਰੇਨ ਵਿਚ ਦਰਦ ਹੋਇਆ ਸੀ, ਜਿਸ ਦੇ ਬਾਅਦ ਉਨ੍ਹਾਂ ਦੀ MRI ਕਰਾਈ ਗਈ। ਜਾਂਚ ਵਿਚ ਉਨ੍ਹਾਂ ਦੇ ਬ੍ਰੇਨ ਵਿਚ ਕਾਫੀ ਜ਼ਿਆਦਾ ਬਲੀਡਿੰਗ ਦੀ ਸਮੱਸਿਆ ਦਿਖੀ। 17 ਮਾਰਚ ਨੂੰ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋ ਗਈ ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਤੇ ਉਨ੍ਹਾਂ ਦੀ ਸਰਜਰੀ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: