ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਪਹਿਲਵਾਨ ਸਾਕਸ਼ੀ ਮਲਿਕ ਨੇ ਖੁਦ ਨੂੰ ਪਹਿਲਵਾਨ ਪ੍ਰਦਰਸ਼ਨ ਤੋਂ ਵੱਖ ਕਰ ਲਿਆ ਹੈ । ਇਸ ਖ਼ਬਰ ਦੇ ਵਾਇਰਲ ਹੁੰਦੇ ਹੀ ਪਹਿਲਵਾਨ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ । ਪਹਿਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰ ਕੇ ਇਸ ਖ਼ਬਰ ਨੂੰ ਗਲਤ ਕਰਾਰ ਦਿੱਤਾ ਹੈ। ਸਾਕਸ਼ੀ ਮਲਿਕ ਨੇ ਪਹਿਲਵਾਨਾਂ ਦੇ ਅੰਦੋਲਨ ਤੋਂ ਪਿੱਛੇ ਹਟਣ ਦੀਆਂ ਖਬਰਾਂ ਤੋਂ ਇਨਕਾਰ ਕਰ ਦਿੱਤਾ ਹੈ। ਸਾਕਸ਼ੀ ਮਲਿਕ ਦਾ ਕਹਿਣਾ ਹੈ ਕਿ ਸੱਤਿਆਗ੍ਰਹਿ ਦੇ ਨਾਲ-ਨਾਲ ਰੇਲਵੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਨਾਲ ਨਿਭਾ ਰਹੀ ਹਾਂ।
ਸਾਕਸ਼ੀ ਮਲਿਕ ਨੇ ਟਵੀਟ ਕਰਦਿਆਂ ਲਿਖਿਆ, “ਇਹ ਖਬਰ ਬਿਲਕੁਲ ਗਲਤ ਹੈ। ਇਨਸਾਫ਼ ਦੀ ਲੜਾਈ ਵਿੱਚ ਨਾ ਸਾਡੇ ਵਿੱਚੋਂ ਕੋਈ ਪਿੱਛੇ ਹਟਿਆ ਹੈ ਤੇ ਨਾ ਹਟੇਗਾ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ।” ਉੱਥੇ ਹੀ ਪਹਿਲਵਾਨ ਬਜਰੰਗ ਪੂਨੀਆ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ-“ਅੰਦੋਲਨ ਵਾਪਸ ਲੈਣ ਦੀਆਂ ਖਬਰਾਂ ਕੋਰੀ ਅਫਵਾਹ ਹੈ। ਇਹ ਖਬਰਾਂ ਸਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਫੈਲਾਈਆਂ ਜਾ ਰਹੀਆਂ ਹਨ। ਅਸੀਂ ਨਾ ਪਿੱਛੇ ਹਟੇ ਹਨ ਤੇ ਨਾ ਹੀ ਅਸੀਂ ਅੰਦੋਲਨ ਵਾਪਸ ਲਿਆ ਹੈ। ਮਹਿਲਾ ਪਹਿਲਵਾਨਾਂ ਦੀ FIR ਵਾਪਸ ਲੈਣ ਦੀ ਖਬਰ ਵੀ ਝੂਠੀ ਹੈ। ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰਹੇਗੀ।”
ਦੱਸ ਦੇਈਏ ਕਿ ਪਹਿਲਵਾਨਾਂ ਵੱਲੋਂ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਪਹਿਲਵਾਨਾਂ ਵੱਲੋਂ 23 ਅਪ੍ਰੈਲ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਪਹਿਲਵਾਨਾਂ ਵੱਲੋਂ ਬ੍ਰਿਜਭੂਸ਼ਣ ‘ਤੇ ਯੌਨ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: