sanjay demolish alia gangubai:ਕੋਰੋਨਾ ਵਇਰਸ ਦੇ ਕਾਰਨ ਦੇਸ਼ ਭਰ ਵਿੱਚ ਲੱਗੇ ਲਾਕਡਾਊਨ ਨੂੰ ਹੁਣ ਲਗਪਗ 45 ਦਿਨ ਹੋ ਗਏ ਹਨ। ਲੋਕ ਫਿਰ ਤੋਂ ਆਪਣੀ ਪਹਿਲਾ ਵਰਗੀ ਜ਼ਿੰਦਗੀ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਇਸ ਲਾਕਡਾਊਨ ਦੇ ਸਾਈਡ ਇਫੈਕਟ ਨਜ਼ਰ ਆਉਣ ਲੱਗੇ ਹਨ।ਦੇਸ਼ ਭਰ ਵਿੱਚ ਕਾਰੋਬਾਰ ਬੰਦ ਹੈ ਅਤੇ ਇਹੀ ਹਾਲ ਬਾਲੀਵੁੱਡ ਵਿੱਚ ਵੀ ਹੋ ਰਿਹਾ ਹੈ’ ਨਾ ਫ਼ਿਲਮਾਂ ਦੀ ਸ਼ੂਟਿੰਗ ਹੋ ਰਹੀ ਹੈ, ਨਾ ਹੀ ਰਿਲੀਜ਼ਿੰਗ ਹੋ ਰਹੀ ਹੈ।
ਅਜਿਹੇ ਵਿੱਚ ਖਬਰ ਆ ਰਹੀ ਹੈ ਕਿ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੂੰ ਲਾਕਡਾਊਨ ਵਿੱਚ ਕੰਮ ਬੰਦ ਹੋਣ ਦੀ ਵਜ੍ਹਾ ਨਾਲ ਪੰਦਰਾਂ ਕਰੋੜ ਰੁਪਏ ਦਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ।ਇਹ ਖਬਰ ਸੁਣ ਕੇ ਆਲੀਆ ਭੱਟ ਵੀ ਜ਼ਿਆਦਾ ਖੁਸ਼ ਨਹੀਂ ਹੋਵੇਗੀ। ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫ਼ਿਲਮ ਗੰਗੂਬਾਈ ਕਾਠਿਆਵਾੜੀ ਵਿੱਚ ਆਲੀਆ ਭੱਟ ਲੀਡ ਅਦਾਕਾਰਾ ਹੈ। ਸਾਹਮਣੇ ਆ ਰਹੀਆਂ ਰਿਪੋਰਟਸ ਦੀ ਮੰਨੀਏ ਤਾਂ ਭੰਸਾਲੀ ਦੇ ਕੋਲ ਹੁਣ ਸੈਟ ਤੋੜਨ ਤੋਂ ਇਲਾਵਾ ਕੋਈ ਹੋਰ ਚਾਰ ਨਹੀਂ ਹੈ। ਇਸ ਸੈੱਟ ਦੀ ਕੀਮਤ ਕੀਮਤ ਪੰਦਰਾਂ ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਇਸ ਦੇ ਟੁੱਟਣ ਨਾਲ ਭੰਸਾਲੀ ਪ੍ਰੋਡਕਸ਼ਨ ਨੂੰ ਭਾਰੀ ਨੁਕਸਾਨ ਹੋਣ ਵਾਲਾ ਹੈ। ਇਸ ਲਾਕਡਾਊਨ ਦੀ ਵਜ੍ਹਾ ਨਾਲ ਇਹ ਸੈੱਟ ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਹੋਇਆ ਹੈ ਅਤੇ ਹੁਣ ਇਸ ਨੂੰ ਤੋੜਨ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਦੂਸਰਾ ਵਿਕਲਪ ਨਜ਼ਰ ਨਹੀਂ ਆ ਰਿਹਾ।
ਆਲੀਆ ਭੱਟ ਸਟਾਰਰ ਇਹ ਫਿਲਮ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਸੀ ਅਤੇ ਇਸ ਦਾ ਪਹਿਲਾ ਲੁਕ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਦਾ ਸੈੱਟ ਗੋਰੇਗਾਉਂ ਫਿਲਮ ਸਿਟੀ ਵਿੱਚ ਬਣਾਇਆ ਗਿਆ ਸੀ।ਇੱਥੇ ਭੰਸਾਲੀ ਨੇ ਕਮਾਠੀਪੁਰਾ ਦੀ ਪੁਰਾਣੀ ਦੁਨੀਆਂ ਨੂੰ ਸੈੱਟ ‘ਤੇ ਤਿਆਰ ਕੀਤਾ ਸੀ। ਕੁਝ ਸਮੇਂ ਪਹਿਲਾਂ ਵੀ ਇਹ ਖ਼ਬਰਾਂ ਆਈਆਂ ਸੀ ਕਿ ਪ੍ਰੋਡਕਸ਼ਨ ਅਜਿਹਾ ਕਰਨ ਦਾ ਫ਼ੈਸਲਾ ਲੈ ਰਿਹਾ ਹੈ ਪਰ ਹੁਣ ਇਹ ਫੈਸਲਾ ਆਖਰੀ ਪੱਧਰ ‘ਤੇ ਪਹੁੰਚ ਗਿਆ ਹੈ ਕਿਉਂਕਿ ਪ੍ਰੋਡਿਊਸਰਾਂ ਦੇ ਕੋਲ ਲਾਕਡਾਊਨ ਨੂੰ ਲੈ ਕੇ ਕੋਈ ਸਾਫ ਫ਼ਿਲਮ ਨਹੀਂ ਹੈ, ਨਾਲ ਹੀ ਮੌਨਸੂਨ ਸੀਜ਼ਨ ਸ਼ੁਰੂ ਹੁੰਦੇ ਹੀ ਇਹ ਸੈੱਟ ਵੈਸੇ ਵੀ ਬਰਬਾਦ ਹੋ ਜਾਣਾ ਸੀ। ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਗੰਗੂਬਾਈ ਕਾਠੀਆਵਾੜੀ ਮੁੰਬਈ ਦੀ ਮਾਫੀਆ ਕੁਈਨ ਗੰਗੂ ਬਾਈ ਕਾਠੀਆਵਾਈ ‘ਤੇ ਆਧਾਰਿਤ ਹੈ ਜੋ ਪਹਿਲਾਂ ਇੱਕ ਸੈਕਸ ਵਰਕਰ ਸੀ ਅਤੇ ਬਾਅਦ ਵਿੱਚ ਅੰਡਰਵਰਲਡ ਡੌਨ ਬਣ ਗਈ। ਇਹ ਫ਼ਿਲਮ ਲੇਖਕ ਹੁਸੈਨ ਜ਼ੈਦੀ ਦੀ ਕਿਤਾਬ ਮਾਫ਼ੀਆ ਕੁਈਨ ਆਫ ਮੁੰਬਈ ‘ਤੇ ਆਧਾਰਿਤ ਹੈ।